ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁੁਲਿਸ ਚੌਕੀ ਮਜੀਠਾ ਰੋਡ ਦੇ ਐਸ.ਆਈ ਪ੍ਰੇਮ ਪਾਲ ਅਤੇ ਏ.ਐਸ.ਆਈ ਬਲਦੇਵ ਸਿੰਘ ਵਲੋਂ
ਗਸ਼ਤ ਦੌਰਾਨ ਸਥਾਨਕ ਮੈਡੀਕਲ ਕਾਲਜ ਨੇੜੇ ਮੰਗਲ ਸਿੰਘ ਉਰਫ ਮੰਗਾ ਪੁੱਤਰ ਅਰੂੜ ਸਿੰਘ ਵਾਸੀ ਇੰਦਰਾ ਕਲੌਨੀ ਮੁਸਤਫਾਬਾਦ ਅੰਮ੍ਰਿਤਸਰ, ਅਮਿਤ ਕੁਮਾਰ ਉਰਫ ਕਾਕਾ ਪੁੱਤਰ ਅਸ਼ੋਕ ਕੁਮਾਰ ਵਾਸੀ ਤੁੰਗ ਬਾਲਾ ਅੰਮ੍ਰਿਤਸਰ, ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਤਰਲੋਕ ਸਿੰਘ ਵਾਸੀ ਪ੍ਰੀਤ ਨਗਰ ਵੇਰਕਾ ਨੂੰ ਗ੍ਰਿਫਤਾਰ ਕਰ ਕੇ ਉਨਾਂ ਪਾਸੋਂ ਇਕ ਚੋਰੀ ਦਾ ਮੋਟਰ ਸਾਈਕਲ ਹੀਰੋ ਹਾਂਡਾ ਸਪਲ਼ੈਂਡਰ ਜਿਸ `ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ, ਬਰਾਮਦ ਕੀਤਾ ਗਿਆ।ਇਸ ਉਪਰੰਤ ਕੀਤੀ ਗਈ ਪੁਛਗਿੱਛ ਕਰਨ `ਤੇ ਉਕਤ ਵਿਅਕਤੀਆਂ ਕੋਲੋਂ ਹੋਰ 7 ਐਕਟਿਵਾ, 3 ਮੋਟਰਸਾਈਕਲ ਸਪਲੈਂਡਰ ਹੀਰੋ ਹਾਂਡਾ, 2 ਮੋਟਰਸਾਈਕਲ ਡਿਸਕਵਰ, 2 ਮੋਟਰਸਾਈਕਲ ਪੈਸ਼ਨ ਬਰਾਮਦ ਕੀਤੇ ਗਏ।ਇਹਨਾਂ ਕਥਿਤ ਦੋਸ਼ੀਆਂ ਖਿਲਾਫ ਆਈ.ਪੀ.ਸੀ ਦੀ ਧਾਰਾ 379, 411, 420, 473 ਤਹਿਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰ ਲਿਆ ਘਿਆ ਹੈ।ਜਾਂਚ ਦੋਰਾਨ ਦੋਸ਼ੀਆਂ ਨੇ ਮੰਨਿਆ ਕਿ ਉਨਾਂ ਨੇ 15 ਮੋਟਰਸਾਈਕਲ ਤੇ ਐਕਟਿਵਾ ਸ਼ਹਿਰ ਦੇ ਵੱਖ-ਵੱਖ ਹਿਸਿਆਂ ਤੋਂ ਚੋਰੀ ਕੀਤੇ ਸਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media