ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਸਹਿਯੋਗ
ਨਾਲ ਅਰਬਨ ਪ੍ਰਾਇਮਰੀ ਹੈਲਥ ਸੈਟਰ ਫਤਾਹਪੁਰ ਵਿਖੇ ਇੱਕ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਮੇਲੇ ਵਿਚ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਅਤੇ ਨਰਸਿੰਗ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਇਹ ਮੇਲਾ ਲੋਕਾਂ ਤੱਕ ਸਿਹਤ ਸੇਵਾਵਾਂ ਤੇ ਸਿਹਤ ਸੰਬਧੀ ਜਾਗਰੂਕਤਾ ਪੈਦਾ ਕਰਨ ਦਾ ਇੱਕ ਸ਼ਲਾਘਾਯੋਗ ਕਦਮ ਹੈ।ਉਨਾਂ ਦੱਸਿਆ ਕਿ ਸਿਹਤ ਸਹੁਲਤ ਹਰ ਘਰ ਘਰ ਪਹੁੰਚਾਉਣ ਦੇ ਟੀਚੇ ਨੂੰ ਅਸਲੀ ਰੂਪ ਦੇਦਿਆਂ ਇਸ ਮੇਲੇ ਵਿੱਚ ਵੱਖ-ਵੱਖ ਬਿਮਾਰੀਆਂ ਜਿਵੇਂ ਕੂਸ਼ਟ ਰੋਗ, ਡੇਂਗੂ, ਮਲੇਰੀਆ, ਚਿਕਨਗੁਨੀਆ, ਮਾ ਤੇ ਬੱਚੇ ਦੀ ਸਿਹਤ ਸੰਭਾਲ, ਮਾਂ ਦੇ ਦੁੱਧ ਦੀ ਮਹੱਤਤਾ, ਹਵਾ ਪਾਣੀ ਤੇ ਅਵਾਜ ਪ੍ਰਦੂਸ਼ਣ, ਸੱਵਛ ਭਾਰਤ, ਗਲੋਬਲ ਵਾਰਮਿੰਗ, ਸਾਫ ਪਾਣੀ ਤੇ ਪਰਿਵਾਰ ਭਲਾਈ ਬਾਰੇੇ ਵੱਖ-ਵੱਖ ਤਰਾਂ ਦੀ ਪ੍ਰਦਰਸ਼ਨੀ ਪੋਸਟਰਾਂ ਤੇ ਮਾਡਲਾਂ ਦੇ ਰੂਪ ਵਿਚ ਲਗਾਈ ਗਈ। ਡਾ. ਘਈ ਨੇ ਕਿਹਾ ਕਿ ਸਾਨੂੰ ਇਸ ਪ੍ਰਦਸ਼ਨੀ ਤੋਂ ਸਿਖਿਆ ਲੈਣੀ ਚਾਹੀਦੀ ਹੈ ।
ਨਰਸਿੰਗ ਕਾਲਜ ਦੀਆਂ ਵਿਦਿਆਰਣਾਂ ਵਲੋਂ ਸਟੇਜ਼ ਐਡ ਸਕਰੀਨ ਸੁਸਾਇਟੀ ਦੇ ਸਹਿਯੌਗ ਨਾਲ `ਧੀਆਂ ਨਾਲ ਚੱਲੇ ਸੰਸਾਰ` ਦੇ ਸਿਰਲੇਖ ਹੇਠਾਂ ਬੇਟੀ ਬਚਾਓ (ਭਰੂਣ ਹਤਿਆ) ਸਬੰਧੀ ਨੁਕੜ ਨਾਟਕ ਖੇਡਿਆ ਗਿਆ।ਜਿਲਾ ਪਰਿਵਾਰ ਭਲਾਈ ਅਫਸਰ ਨੇ `ਬੇਟੀ ਬਚਾਓ ਬੇਟੀ ਪੜਾਓ` ਪ੍ਰੋਗਰਾਮ ਬਾਰੇ ਚਾਨਣਾ ਪਾਇਆ ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਜਰ, ਸੀ.ਕੇ.ਡੀ ਪ੍ਰਿਸੀਪਲ ਦਰਸ਼ਨ ਸੋਹੀ, ਜਿਲ੍ਹਾ ਲੈਪਰੋਸੀ ਅਫਸਰ ਡਾ. ਜੋਤਿਕਾ ਕਲਸੀ, ਸ਼੍ਰੀਮਤੀ ਰਾਜ ਕੌਰ ਮਾਸ ਮੀਡੀਆ ਅਫਸਰ, ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਆਰੂਸ਼ ਭੱਲਾ, ਡਾ. ਭਾਰਤੀ ਧਵਨ, ਡਾ. ਕੁਲਦੀਪ ਕੌਰ, ਡਾ. ਸੁਨੀਤਾ, ਡੀ.ਡੀ.ਐਚ.ਓ. ਡਾ. ਸਰਨਜੀਤ ਕੌਰ, ਅਵਤਾਰ ਸਿੰਘ ਅਤੇ ਹਸਪਤਾਲ ਦਾ ਸਾਰਾ ਸਟਾਫ ਮੋਜੂਦ ਸੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media