Sunday, September 20, 2026

ਅੰਮ੍ਰਿਤਸਰ `ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵਲੋਂ ਫਲੈਗ ਮਾਰਚ

Paramilitary ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ) –  ਭਾਰਤ ਬੰਦ ਦੌਰਾਨ ਗੁਰੂ ਨਗਰੀ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਜਿਲਾ ਤੇ ਪੁਲਿਸ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।ਸ਼ਹਿਰ ਵਾਸੀਆਂ ਨੂੰ ਸੁਰੱਖਿਆ ਦੀ ਭਾਵਨਾ ਦਾ ਅਹਿਸਾਸਾ ਕਰਵਾਉਣ ਲਈ ਥਾਣਾ ਸੁਤਲਾਨਵਿੰਡ ਅਤੇ ਸੀ-ਡਵੀਜ਼ਨ ਦੇ ਮੁਖੀਆਂ ਦੀਆ ਅਗਵਾਈ  ਵਿੱਚ ਅੱਜ ਸ਼ਾਮ ਨੂੰ ਇਹਨਾਂ ਥਾਣਿਆਂ ਦੇ ਇਲਾਕਿਆਂ ਵਿੱਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਵਲੋਂ  ਫਲੈਗ ਮਾਰਚ ਕੱਢਿਆ ਗਿਆ।ਤਸਵੀਰਾਂ ਵਿੱਚ ਸੁਲਤਾਨਵਿੰਡ ਰੋਡ `ਤੇ ਫਲੈਗ ਮਾਰਚ ਕਰਦੇ ਹੋਏ ਆਰ.ਪੀ.ਐਫ ਦੇ ਜਵਾਨ। Paramilitary1
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply