Tuesday, March 17, 2026

ਰਾਸ਼ਟਰਪਤੀ ਕੋਵੰਦ ਨੇ ਰਾਸ਼ਟਰਪਤੀ ਭਵਨ ਦੇ ਬਾਗ `ਚ ਲਾਇਆ ਬਾਓਬਾਬ ਦਾ ਪੌਦਾ

ਦਿੱਲੀ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਦੇ ਬਾਗ ਵਿੱਚ ਬਾਓਬਾਬ ਦਾ ਪੌਦਾ

The President, Shri Ram Nath Kovind planting a Baobab sapling in the garden of Rashtrapati Bhavan, in New Delhi on April 03, 2018. The Union Minister for External Affairs, Smt. Sushma Swaraj and Minister of State for External Affairs, Shri M.J. Akbar are also seen.

ਲਗਾਇਆ।ਇਹ ਪੌਦਾ ਮੈਡਾਗਾਸਕਰ (Madagascar)  ਯੂਨੀਵਰਸਿਟੀ ਵਲੋਂ ਜਵਾਬੀ ਸਦਭਾਵ ਵਜੋਂ ਰਾਸ਼ਟਰਪਤੀ ਨੂੰ ਉਸ ਨਿੰਮ ਰੁੱਖ ਦੇ ਬਦਲੇ ਵਿੱਚ ਤੋਹਫ਼ੇ ਵਜੋਂ ਦਿੱਤਾ ਗਿਆ ਹੈ, ਜੋ ਮਾਰਚ ਵਿੱਚ ਆਪਣੇ ਮੈਡਾਗਾਸਕਰ (Madagascar) ਦੌਰੇ ਦੌਰਾਨ ਰਾਸ਼ਟਰਪਤੀ ਨੇ ਐਂਟਾਨੈਨਾਰੀਵੋ (Antananarivo) ਦੇ ਯੂਨੀਵਰਸਿਟੀ ਕੈਂਪਸ ਵਿੱਚ ਲਗਾਇਆ ਸੀ।ਬਾਓਬਾਬ ਦਰਖ਼ਤ ਦਾ ਜੀਵਨ ਕਾਲ 2000 ਸਾਲ ਤੋਂ ਵੱਧ ਹੁੰਦਾ ਹੈ।ਨਿੰਮ ਦਰੱਖ਼ਤ ਵਾਂਗ ਹੀ, ਇਸ ਪੌਦੇ ਦੀਆਂ ਉੱਚ ਮੈਡੀਕਲ ‘ਤੇ ਪੋਸ਼ਿਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ।ਇਨ੍ਹਾਂ ਪੌਦਿਆਂ ਦਾ ਵਟਾਂਦਰਾ ਭਾਰਤ ਅਤੇ ਮੈਡਾਗਾਸਕਰ ਦੋਹਾਂ ਦੇ ਆਪਣੇ-ਆਪਣੇ ਸੱਭਿਆਚਾਰਾਂ ਵਿੱੱਚ ਪ੍ਰੰਪਰਾਗਤ ਗਿਆਨ ਅਤੇ ਔਸ਼ਧੀ ਦੀ ਕਦਰ ਨੂੰ ਉਜਾਗਰ ਕਰਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply