Tuesday, September 15, 2026

ਡਾ. ਓਬਰਾਏ ਦੇ ਯਤਨਾਂ ਸਦਕਾ ਭਾਰਤ ਪੁੱਜੀ ਨੌਜਵਾਨ ਦੀ ਮ੍ਰਿਤਕ ਦੇਹ

ਗੈਸ ਲੀਕ ਦੇ ਦਰਦਨਾਕ ਹਾਦਸੇ ਦੌਰਾਨ ਹੋਈ ਸੀ ਮੌਤ

PPN0504201801ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੇ ਦਿਨੀਂ ਦੁਬਈ ਵਿਖੇ ਇਕ ਇਕ ਰਸੋਈ ਘਰ ਵਿਚ ਗੈਸ ਲੀਕ ਹੋਣ ਮਗਰੋਂ ਵਾਪਰੇ ਦਰਦਨਾਕ ਹਾਦਸੇ ਸੱਤ ਨੌਜਵਾਨ ਝੁਲਸ ਗਏ ਸਨ।ਜਿਨ੍ਹਾਂ ਚੋਂ ਦੋ ਭਾਰਤੀ ਤੇ ਦੋ ਪਾਕਿਸਤਾਨੀਆਂ ਦੀ ਮੌਤ ਹੋ ਗਈ।ਮ੍ਰਿਤਕਾਂ `ਚ ਇੱਕ ਲੁਧਿਆਣਾ ਤੇ ਇਕ ਕੇਰਲਾ ਦਾ ਰਹਿਣ ਵਾਲਾ ਹੈ।ਲੁਧਿਆਣਾ ਵਾਸੀ ਤਰਲੋਕ ਸਿੰਘ (22) ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਪੁੱਜੀ।ਇਸ ਦੌਰਾਨ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੋਣ ਲਈ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਹੁਣ ਤੱਕ ਓਬਰਾਏ ਦੇ ਯਤਨਾਂ ਸਦਕਾ 53 ਨੌਜਵਾਨ ਮ੍ਰਿਤਕ ਸਰੀਰ ਵਿਦੇਸ਼ਾਂ ਤੋਂ ਭਾਰਤ ਲਿਆਂਦੇ ਜਾ ਚੁੱਕੇ ਹਨ।  

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply