ਧੂਰੀ, 6 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੇਵਾ ਕਂੇਦਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਪੰਜ ਮਹੀਨੇ ਤੋ ਤਨਖਾਹ ਨਾ ਮਿਲਣ ਕਾਰਨ ਉਨ੍ਹਾ ਵਲੋ ਅੱਜ ਤਹਿਸੀਲ ਕੰਪਲੈਕਸ ਬੇਨੜਾ (ਧੂਰੀ) ਵਿਖੇ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ।ਸੇਵਾ ਕੇਂਦਰ ਦੇ ਮੁਲਾਜ਼ਮਾਂ ਵਿੱਚ ਤਨਖਾਹਾਂ ਨਾ ਮਿਲਣ ਕਾਰਨ ਰੋਸ ਦੇਖਣ ਨੂੰ ਮਿਲਿਆ।ਇਸ ਮਸਲੇ ਸਬੰਧੀ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਸੰਗਰੂਰ ਦੇ ਪ੍ਰਧਾਨ ਅਤੇ ਸੇਵਾ ਕੇਂਦਰ ਧੂਰੀ ਦੇ ਕੋ-ਆਰਡੀਨੇਟਰ ਮੱਖਣ ਖਾਨ ਕਲੇਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 5 ਮਹੀਨੇ ਤੋਂ ਤਨਖਾਹਾਂ ਨਾ ਮਿਲਣ `ਤੇ ਗੱਲਬਾਤ ਦੌਰਾਨ ਕੰਪਨੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਸਰਕਾਰ ਵੱਲੋ ਫੰਡ ਰਿਲੀਜ਼ ਕਰਨ `ਤੇ ਜ਼ਲਦ ਹੀ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਵੇਗੀ। ਪ੍ਰੰਤੂ ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਹਰ ਇੱਕ ਕਰਮਚਾਰੀ ਆਰਥਿਕ ਤੌਰ `ਤੇ ਪਰੇਸ਼ਾਨ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਉਹ ਆਪਣੀਆਂ ਸੇਵਾਵਾਂ ਲਗਾਤਾਰ ਪੂਰੀ ਲਗਨ ਨਾਲ ਨਿਭਾਅ ਰਹੇ ਹਨ, ਪ੍ਰੰਤੂ ਹੁਣ ਆਰਥਿਕ ਪਰੇਸ਼ਾਨੀ ਕਾਫੀ ਵਧ ਚੁੱਕੀ ਹੈ। ਉਹਨਾਂ ਮੰਗ ਕੀਤੀਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੀ ਅਦਾਇਗੀ ਜ਼ਲਦ ਕੀਤੀ ਜਾਵੇ ਅਤੇ ਪਿਛਲ਼ੇ ਦਿਨੀਂ ਬਿਜ਼ਲੀ ਬਿਲ ਨਾ ਭਰਨ ਕਰ ਕੇ ਸੇਵਾ ਕੇਂਦਰਾਂ ਦੇ ਕੱਟੇ ਗਏ ਕੁਨੈਕਸ਼ਨ ਜ਼ਲਦੀ ਚਾਲੁ ਕਰਵਾਏ ਜਾਣ।ਉਹਨਾਂ ਮੰਗਾਂ ਨਾ ਮੰਨਣ `ਤੇ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਚੇਤਾਵਨੀ ਵੀ ਦਿੱਤੀ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media