Saturday, July 4, 2026

ਪੁਲਿਸ ਪਾਰਟੀ `ਤੇ ਫਾਇਰਿੰਗ ਕਰ ਕੇ ਦੌੜਿਆ ਦੋਸ਼ੀ ਗ੍ਰਿਫਤਾਰ

ਅੰਮਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਮਕਬੂਲਪੁਰਾ ਚੌਕ ਵਿੱਚ ਪੁਲਿਸ ਪਾਰਟੀ `ਤੇ ਫਾਇਰਿੰਗ ਕਰ ਕੇ ਦੌੜਣ ਵਾਲੇੇ PPN0704201803ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ ਜਗਮੋਹਨ ਸਿੰਘ ਨੇ ਦੱਸਿਆ ਹੈ ਕਿ ਥਾਣਾ ਮਕਬੂਲ ਪੁਰਾ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨੇ ਏ.ਐਸ.ਆਈ ਦਵਿੰਦਰਜੀਤ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਮਕਬੂਲਪੁਰਾ ਚੌਕ ਵਿੱਚ 3.4.2018 ਨੂੰ ਗੋਲੀਆਂ ਚਲਾ ਕੇ ਦੌੜਣ ਵਾਲੇ ਸਿਕੰਦਰ ਪੁੱਤਰ ਪੂਰਨ ਚੰਦ ਵਾਸੀ ਪਿੰਡ ਨੰਗਲੀ ਫਤਹਿਗੜ ਚੂੜੀਆਂ ਰੋਡ ਜਿਲਾ ਅੰਮ੍ਰਿਤਸਰ ਨੂੰੰ ਗ੍ਰਿਫਤਾਰ ਕੀਤਾ ਹੈ।ਡੀ.ਸੀ.ਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਸੱਤ ਮੁਕੱਦਮੇ ਦਰਜ ਹਨ, ਜਿਸ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ ਅਤੇ ਪੁਲਿਸ ਦਾ ਭਗੌੜਾ ਵੀ ਹੈ।PPN0704201802ਉਨਾਂ ਕਿਹਾ ਕਿ ਉਸ ਪਾਸੋਂ ਵਾਰਦਾਤ ਸਮੇਂ ਵਰਤੀ ਗਈ ਵਰਨਾ ਕਾਰ ਨੰਬਰ ਪੀ.ਬੀ 02 ਬੀ.ਐਨ 5959 ਅਤੇ ਇਕ ਦੇਸੀ ਪਿਸਤੌਲ 12 ਬੋਰ ਪਹਿਲਾਂ ਹੀ ਬਰਾਮਦ ਹੋ ਚੁੱਕਾ ਹੈ ਅਤੇ ਇਸ ਦੇ ਇਕ ਸਾਥੀ ਜੋਬਨ ਸਿੰਘ ਨੂੰ ਵੀ 32 ਬੋਰ ਰਿਵਾਲਵਰ ਅਤੇ ਚੋਰੀ ਦੇ ਮੋਟਰਸਾਈਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਇਸ ਪ੍ਰੈਸ ਕਾਨਫਰੰਸ ਵਿਚ ਏ.ਡੀ.ਸੀ.ਪੀ ਸਿਟੀ-1 ਜਗਜੀਤ ਸਿੰਘ ਵਾਲੀਆ, ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਅਤੇ ਇੰਸਪੈਕਟਰ ਰਾਜਵਿੰਦਰ ਕੌਰ ਵੀ ਮੌਜੂਦ ਸਨ। ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਦੋਸ਼ੀ ਖਿਲਾਫ ਥਾਣਾ ਮਕਬੂਲਪੁਰਾ ਵਿਖੇ ਮੁਕੱਦਮਾ ਨੰਬਰ 26 ਮਿਤੀ 4.4.18 ਦਰਜ ਕੀਤਾ ਹੈ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply