Tuesday, March 31, 2026

ਸੋਨੇ ਚਾਂਦੀ ਦੇ ਗਹਿਣਿਆਂ ਤੇ ਦੋ ਮੋਬਾਇਲਾਂ ਸਮੇਤ ਇੱਕ ਗ੍ਰਿਫਤਾਰ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਏ ਡਵੀਜਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਮੋਟਰ ਸਾਈਕਲ ਸਵਾਰ ਨੂੰ ਕਾਬੂ PPN0904201806ਕਰਕੇ ਉਸ ਪਾਸੋਂ ਇੱਕ ਛੋਟਾ ਲੇਡੀਜ਼ ਪਰਸ ਜਿਸ ਵਿੱਚ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਸੈਮਸੰਗ ਕੰਪਨੀ ਦੇ ਦੋ ਮੋਬਾਇਲ ਮੌਜੂਦ ਬਰਾਮਦ ਕੀਤਾ ਹੈ ।
ਇਸ ਸਬੰਧੀ ਕੀਤੀ ਪ੍ਰੇਸ ਕਾਨਫਰੰਸ ਦੌਰਾਨ ਥਾਣਾ ਏ ਡਵੀਜ਼ਨ ਮੁੱਖੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਰਛਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹਰਿਗੋਬਿੰਦ ਐਵਨਿਊ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।ਉਨਾਂ ਕਿਹਾ ਕਿ 7.4.218 ਨੂੰ ਨਾਕਾਬੰਦੀ ਦੌਰਾਨ ਮੋਟਰ ਸਾਈਕਲ ਨੰ: ਪੀ.ਬੀ 14-ਏ-2784 ਸਪਲੈਂਡਰ `ਤੇ ਸਵਾਰ ਰਸ਼ਪਾਲ ਸਿੰਘ ਨੂੰ ਕਾਬੂ ਕੀਤਾ ਗਿਆ।ਜਿਸ ਦੀ ਤਲਾਸ਼ੀ ਲ਼ੈਣ `ਤੇ ਉਸ ਕੋਲੋਂ ਇੱਕ ਲੇਡੀਜ਼ ਪਰਸ ਜਿਸ ਵਿਚ 2 ਸੋਨੇ ਦੀਆਂ ਚੂੜੀਆਂ, ਦੋ ਚਾਂਦੀ ਦੇ ਛੱਲੇ ਸਨ ਮਿਲਿਆ ਹੈ ਅਤੇ ਉਸ ਦੀ ਪੈਂਟ ਦੀ ਜੇਬ ਵਿੱਚੋਂ ਸੈਮਸੰਗ ਕੰਪਨੀ ਦੇ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ।ਉਨਾਂ ਕਿਹਾ ਕਿ ਰਸ਼ਪਾਲ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਸੁੰਦਰ ਨਗਰ ਅਤੇ ਸ਼ਾਸ਼ੀ ਹਸਪਤਾਲ ਮਜੀਠਾ ਰੋਡ ਨੇੜਿਓਂ ਦੋ ਔਰਤ ਪਾਸੋਂ ਖੋਹ ਕੀਤੀ ਸੀ।
ਥਾਣਾ ਮੁਖੀ ਨੇ ਕਿਹਾ ਕਿ 7.4.2018 ਨੂੰ ਸਿਵਲ ਲਾਈਨ ਏਰੀਏ ਦੀ ਜੋਸ਼ੀ ਕਲੌਨੀ ਵਿਚੋਂ ਪੈਦਲ ਜਾ ਰਹੀ ਇੱਕ ਅੋਰਤ ਤਰੁਣਾ ਗੋਇਲ ਪਤਨੀ ਰਾਜਨ ਗੋਇਲ ਵਾਸੀ ਮੇਨ ਬਜਾਰ ਧਾਰੀਵਾਲ ਜਿਲਾ ਗੁਰਦਾਸਪੁਰ ਪਾਸੋਂ ਇੱਕ ਅਣਪਛਾਤੇ ਵਿਅਕਤੀ ਨੇ ਪਰਸ ਖੋਹਿਆ ਸੀ ਜਿਸ ਵਿੱਚ 2 ਸੋਨੇ ਦੀਆਂ ਚੂੜੀਆਂ, ਦੋ ਚਾਂਦੀ ਦੇ ਛੱਲੇ ਅਤੇ ਇਕ ਮੋਬਾਇਲ ਫੋਨ ਸੈਮਸੰਗ ਸੀ ਅਤੇ ਮਿਤੀ: 5-4-2018 ਨੂੰ ਸੁੰਦਰ ਨਗਰ ਇਲਾਕੇ ਵਿੱਚ ਇੱਕ ਔਰਤ ਵਿੰਨੀ ਸਰੀਨ ਪਤਨੀ ਗਗਨ ਪ੍ਰਕਾਸ਼ ਵਾਸੀ ਤਿਲਕ ਨਗਰ ਅੰਮ੍ਰਿਤਸਰ ਪਾਸੋਂ ਇਕ ਪਰਸ ਖੋਹਿਆ ਗਿਆ ਸੀ।ਜਿਸ ਵਿੱਚ 3000 ਰੁਪਏ ਨਕਦ ਤੇ ਸੈਮਸੰਗ ਦਾ ਇਕ ਮੋਬਾਇਲ ਸੀ।ਉਨਾਂ ਕਿਹਾ ਕਿ ਵਿੰਨੀ ਸਰੀਨ ਦੇ ਬਿਆਨਾਂ `ਤੇ ਏ.ਐਸ.ਆਈ ਪਰਮਜੀਤ ਸਿੰਘ ਨੇ ਥਾਣਾ ਏ ਡਵੀਜ਼ਨ ਵਿਖੇ ਮੁਕੱਦਮਾ ਨੰਬਰ 103 ਮਿਤੀ: 7-4-2018 ਨੂੰ ਦਰਜ ਕੀਤਾ ਸੀ।ਇੰਸਪੈਕਟਰ ਜਸਪਾਲ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। 

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply