ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ
ਹਿਊਮਨ ਜੈਨੇਟਿਕਸ ਵਿਭਾਗ ਦੁਆਰਾ ਯੂਜੀਸੀ-ਸੀ.ਪੀ.ਈ.ਪੀ.ਏ ਦੁਆਰਾ ਸਪਾਂਸਰ ‘ਡਾਇਬਟੀਜ਼ ਟਾਈਪ 2 ਐਂਡ ਕੈਂਸਰ ਦੇ ਜੀਨੋਮਿਕਸ’ ਵਿਸ਼ੇ ਤੇ ਇਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਵਿਭਾਗ ਦੇ ਮੁਖੀ ਡਾ. ਗੁਰਸਤੇਜ ਗਾਂਧੀ ਨੇ ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਡੀਨ ਫੈਕਲਟੀ, ਡਾ. ਅਵਿਨਾਸ਼ ਨਾਗਪਾਲ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਆਪਣੇ ਮੁੱਖ ਭਾਸ਼ਣ ਵਿੱਚ ਉਨ੍ਹਾਂ ਟਾਈਪ-2 ਡਾਈਬੀਟੀਜ਼ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੀਆਂ ਗੁੰਝਲਾਂ ਨੂੰ ਸਮਝਣ ਵਿੱਚ ਜੈਨੇਟਿਕਸ ਦੇ ਮਹੱਵ ਬਾਰੇ ਜਾਣਕਾਰੀ ਦਿੱਤੀ। ਪ੍ਰੋਫੈਸਰ (ਡਾ.) ਏ.ਜੇ.ਐਸ. ਭੰਵਰ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਪਹੁੰਚੇ ਵਿਦਵਾਨ ਪ੍ਰੋਫੈਸਰ (ਡਾ.) ਸ਼ੇਰ ਅਲੀ ਨਾਲ ਜਾਣ ਪਛਾਣ ਕਰਾਈ। ਡਾ. ਅਲੀ ਨੇ “ਜੀਨੋਮ ਵਿਸ਼ਲੇਸ਼ਣ, ਕੈਂਸਰ ਅਤੇ ਮਨੁੱਖੀ ਸਿਹਤ” ਵਿਸ਼ੇ `ਤੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਨੇ ਕੈਂਸਰ, ਰੋਗ ਦੀ ਗੁੰਝਲਤਾ ਅਤੇ ਜੈਨੇਟਿਕਸ ਦੀ ਭੂਮਿਕਾ ਬਾਰੇ ਸਿਸਟਮ ਬਾਇਓਲੋਜੀ ਦੀ ਵਿਆਖਿਆ ਕੀਤੀ।ਪ੍ਰੋਫੈਸਰ (ਡਾ.) ਅੰਜਨਾ ਮੁਨਸ਼ੀ, ਕੇਂਦਰੀ ਯੂਨੀਵਰਸਿਟੀ, ਬਠਿੰਡਾ ਪੰਜਾਬ ਨੇ ਛਾਤੀ ਦਾ ਕੈਂਸਰ ਰੋਗ ਵਿੱਚ ਜੈਨੇਟਿਕ ਪਰਿਵਰਤਨ ਬਾਰੇ ਦੱਸਿਆ।ਉਨ੍ਹਾਂ ਨੇ ਛਾਤੀ ਦੇ ਕੈਂਸਰ ਦੇ ਵਿਕਾਸ ਵਿੱਚ ਜੈਨੇਟਿਕ ਰੂਪਾਂ ਅਤੇ ਉਨ੍ਹਾਂ ਦੇ ਕਾਰਜਾਤਮਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।ਡਾ. ਰੋਹਿਤ ਕਪੂਰ ਮੈਡੀਕਲ ਡਾਇਰੈਕਟਰ, ਕੇਅਰਵੈਲ ਹਾਰਟ ਤੇ ਮਲਟੀਸਪੈਸ਼ਲਿਟੀ ਹਸਪਤਾਲ ਨੇ ਨਵੀਨਤਮ ਪ੍ਰਥਾ ਜਿਵੇਂ ਇਨਸੁਲਿਨ ਪੰਪ ਅਤੇ ਸਟੈਮ ਸੈਲ ਥੈਰੇਪੀ ਨੂੰ ਡਾਇਬੀਟੀਜ਼ ਮੇਲਿਅਸ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਪ੍ਰੋਫੈਸਰ (ਡਾ.) ਵਸੁਧਾ ਸੰਬਿਆਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media