Friday, March 27, 2026

ਲੋਕਾਂ ਨੂੰ ਲੰਗਰਾਂ ਦੀ ਨਹੀਂ ਬਲਕਿ ਦਵਾਈਆਂ ਦੀ ਲੋੜ – ਕੋਹਲੀ

ਆਈ.ਐਸ.ਐਫ ਨੇ ਲਾਇਆ ਫ੍ਰੀ ਮੈਡੀਕਲ ਕੈਂਪ
ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕੇਸ਼ਵ ਕੋਹਲੀ ਤੇ ਸਪੋਰਟਸ ਸੈੱਲ ਦੇ ਪ੍ਰਧਾਨ ਅਮਿਤ PPN1204201807ਕੁਮਾਰ ਦੀ ਅਗੁਵਾਈ ਵਿੱਚ ਫੋਰਟਿਜ਼ ਐਸਕਾਰਟ, ਨੋਵਾ ਮੈਡੀਸਿਟੀ ਦੇ ਸਹਿਯੋਗ ਨਾਲ ਗਵਾਲਮੰਡੀ ਵਿਖੇ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜ਼ਰੂਰਤਮੰਦ ਮਰੀਜਾਂ ਦੇ ਫ੍ਰੀ ਮੈਡੀਕਲ ਟੈਸਟ ਕਰਨ ਦੇ ਨਾਲ ਮੁਫਤ ਦਵਾਇਆਂ ਵੀ ਵੰਡੀਆਂ ਗਈਆਂ।ਆਈ.ਐਸ.ਐਫ ਹੈਲਥ ਵਿੰਗ ਦੇ ਸੂਬਾ ਮੁੱਖੀ ਡਾ. ਚੇਤਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਦਿਆਰਥੀ ਸੰਗਠਨ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕਰਦਾ ਹੈ ਤਾਂ ਕਿ ਜ਼ਰੂਰਤਮੰਦ ਮਰੀਜ਼ਾਂ ਦਾ ਇਲਾਜ ਹੋ ਸਕੇ।ਗੰਭੀਰ ਹਾਲਤ ਮਰੀਜਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਹਰ ਸੰਭਵ ਮਦਦ ਕੀਤੀ ਜਾਂਦੀ ਹੈ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।ਆਈ.ਐਸ.ਐਫ ਦੇ ਸੂਬਾ ਪ੍ਰਧਾਨ ਕੇਸ਼ਵ ਕੋਹਲੀ ਨੇ ਕਿਹਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਆਂਕੜਿਆਂ ਦੀ ਗੱਲ ਕਰੀਏ ਤਾ ਇਕੱਲੀ ਗੁਰੂ ਨਗਰੀ ਵਿੱਚ ਹਰ ਸਾਲ 3 ਹਜ਼ਾਰ ਦੇ ਕਰੀਬ ਕੈਂਸਰ ਦੇ ਮਰੀਜ਼ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੰਗਰਾਂ ਦੀ ਨਹੀਂ ਬਲਕਿ ਦਵਾਈ ਲੰਗਰਾਂ ਦੀ ਜ਼ਰੂਰਤ ਹੈ।ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਦਾਨ ਦੀ ਦਿਸ਼ਾ ਨੂੰ ਬਦਲ ਕੇ ਜ਼ਰੂਰਤ ਮੰਦ ਲੋਕਾਂ ਲਈ ਕੁੱਝ ਨਵਾਂ ਕਰਨਾ ਚਾਹੀਦਾ ਹੈ।ਵਿਧਾਇਕ ਡਾ. ਰਾਜਕੁਮਾਰ ਤੇ ਕਈ ਹੋਰ ਮਾਹਿਰ ਡਾਕਟਰਾਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ।ਜਿਸ ਮੌਕੇ ਰੋਹਨ ਮਹਿਰਾ, ਮਨੀਸ਼ ਸ਼੍ਰੀਧਰ, ਸੰਦੀਪ ਸਿੰਘ ਸੰਨੀ, ਬਾਬਾ ਹਰਜੀਤ ਸਿੰਘ, ਯਾਦਵਿੰਦਰ ਸਿੰਘ, ਮਨਿੰਦਰ ਸਿੰਘ ਬਿੱਟਾ ਕੇਸ਼ੋਰਾਮ ਪੱਪੂ, ਸੋਨੀਆ, ਲਕਸ਼ਮੀ, ਸਾਹਿਲ, ਅਮਿਤ ਕੁਮਾਰ, ਰਿੰਕੂ ਸ਼ਰਮਾ, ਰਾਹੁਲ ਅਹੂਜਾ, ਸੁਨੀਲ ਸਾਈਂ, ਸ਼੍ਰੇਆ, ਰਵੀ ਦੀਪ ਸਿੰਘ, ਗੁਲਸ਼ਲ ਕੁਮਾਰੀ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply