Friday, July 31, 2026

ਰਾਣਾ ਸੰਧੂ ਦੇ ਗੀਤ `ਮੁੱਛ ਦਾ ਸਵਾਲ` ਨੂੰ ਭਰਵਾਂ ਹੁੰਗਾਰਾ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਨਵਾਂ ਗੀਤ `ਮੁੱਛ ਦਾ ਸਵਾਲ` ਲੈ ਕੇ ਲੋਕਾਂ ਦੇ ਰੂਬਰੂ ਹੋਏ ਨਾਮਵਰ ਗਾਇਕ ਰਾਣਾ ਸੰਧੂ ਨੂੰ Rana Sandhuਦੇਸ਼-ਵਿਦੇਸ਼ ਦੇ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਰਾਣਾ ਸੰਧੂ ਨੇ ਕਿਹਾ ਕਿ ਇਹ ਗੀਤ ਵੀਰ ਆਡੀਓ ਕੰਪਨੀ ਵੱਲੋਂ ਪ੍ਰੋਡਿਊਸਰ ਸੰਦੀਪ ਸਿੰਘ ਭੁੱਲਰ ਦੀ ਰੇਖ ਦੇਖ ਹੇਠ ਰਲੀਜ਼ ਕੀਤਾ ਗਿਆ।ਇਸ ਗੀਤ ਦੇ ਗੀਤਕਾਰ ਜੱਸਾ ਢਿੱਲੋਂ ਰੁਕਣ ਸ਼ਾਹ ਹਨ, ਜਦ ਕਿ ਮਿਊਜ਼ਿਕ ਆਰ.ਬੀ ਅਤੇ ਵੀਡੀਓ ਸਾਹਿਲ ਸ਼ਰਮਾ ਵੱਲੋਂ ਤਿਆਰ ਕੀਤੀ ਗਈ ਹੈ।ਕੰਵਲਜੀਤ ਸਿੰਘ ਮਾਨਾਂਵਾਲਾ ਅਤੇ ਬਲਬੀਰ ਸਿੰਘ ਯੂ.ਐਸ.ਏ ਵਿਸ਼ੇਸ਼ ਸਹਿਯੋਗੀ ਹਨ।
ਗਾਇਕ ਰਾਣਾ ਸੰਧੂ ਇਸ ਤੋਂ ਪਹਿਲਾਂ ਆਪਣੇ ਹਿੱਟ ਗੀਤਾਂ ਇਟਲੀ, ਫੋਰਨਰ, ਆਮ ਜੱਟ ਅਤੇ ਆਫਰਾਂ ਰਾਹੀਂ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰੀ ਲਗਵਾ ਚੁੱਕੇ ਹਨ।ਉਨ੍ਹਾਂ ਵੱਲੋਂ ਗਾਏ ਗੀਤ `ਇੱਕ ਸੀ ਮੰਗਤੀ` ਨੂੰ ਰਾਜੀਵ ਗਾਂਧੀ ਐਕਸੀਲੈਂਸ ਐਵਾਰਡ ਵੀ ਮਿਲ ਚੁੱਕਾ ਹੈ।ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਸਫਲ ਸ਼ੋਅ ਕਰ ਚੁੱਕੇ ਰਾਣਾ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਹਮੇਸ਼ਾਂ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਪੂਰਾ ਮਾਨ ਸਨਮਾਨ ਦੇਂਦਿਆਂ ਹੀ ਗੀਤ ਗਾਏ ਹਨ ਅਤੇ ਪਹਿਲੇ ਗੀਤਾਂ ਵਾਂਗ ਹੀ `ਮੁੱਛ ਦਾ ਸਵਾਲ` ਗੀਤ ਵੀ ਸਰੋਤਿਆਂ ਵਿੱਚ ਬੇਹੱਦ ਮਕਬੂਲ ਹੋਵੇਗਾ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply