ਅੰਮ੍ਰਿਤਸਰ, 18 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਅਿਾਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅੱਜ ਇਥੇ ਦ ਗੈਲਰੀ ਹਿਸਟਰੀ
ਡਰੀਮ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਪਹਿਲੇ ਦਿਨ ਲਗਾਈ ਗਈ ਪ੍ਰਦਰਸ਼ਨੀ।ਇਸ ਵਿਚ ਯੂਨੀਵਰਸਿਟੀ ਦੇ ਇਤਿਹਾਸ ਨਾਲ ਸਬੰਧਤ ਤਸਵੀਰਾਂ ਤੋਂ ਇਲਾਵਾ ਵਿਦਿਆਰਥੀਆਂ ਦੁਆਰਾ ਬਣਾਈਆਂ ਬਲੈਕ ਐਂਡ ਵ੍ਹਾਈਟ ਡਰਾਇੰਗ, ਪ੍ਰਿੰਟ ਅਤੇ ਰੰਗਦਾਰ ਪੇਂਟਿੰਗਜ਼ ਦੀ ਵੀ ਪ੍ਰਦਰਸ਼ਨੀ ਲਾਈ ਗਈ।
ਇਸ ਗੈਲਰੀ ਦਾ ਉਦਘਾਟਨ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ. ਸ਼ਵੇਤਾ ਸ਼ੇਨਾਏ ਨੇ ਕੀਤਾ। ਇਸ ਮੌਕੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ, ਪ੍ਰੋ. ਐਸ.ਐਸ ਬਹਿਲ, ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ, ਪ੍ਰੋ. ਗੀਤਾ ਹੁੰਦਲ, ਪ੍ਰੋ. ਮਨਦੀਪ ਕੌਰ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।
ਇਹ ਗੈਲਰੀ ਭਾਈ ਗੁਰਦਾਸ ਲਾਇਬ੍ਰੇਰੀ ਦੀ ਇਮਾਰਤ ਦੀ ਹੇਠਲੀ ਮੰਜ਼ਿਲ ਵਿਚ ਸਥਾਪਤ ਕੀਤੀ ਗਈ ਹੈ। ਵਾਈਸ ਚਾਂਸਲਰ ਦਾ ਸੁਪਨਾ ਸੀ ਕਿ ਯੂਨੀਵਰਸਿਟੀ ਵਿਚ ਇਸ ਤਰ੍ਹਾਂ ਦੀ ਇਕ ਗੈਲਰੀ ਸਥਾਪਿਤ ਕੀਤੀ ਜਾਵੇ ਜਿਸ ਵਿਚ ਯੂਨੀਵਰਸਿਟੀ ਦੇ ਇਤਿਹਾਸ ਅਤੇ ਵਿਦਿਆਰਥੀਆਂ ਦੀ ਕਲਾ ਨੂੰ ਸਮੇਂ ਸਮੇਂ ਪ੍ਰਦਰਸ਼ਿਤ ਕੀਤਾ ਜਾਵੇ।ਇਸ ਵਿਚ ਵਿਦਿਆਰਥੀਆਂ ਨੂੰ ਆਪਣੀ ਕਲਾ ਨੂੰ ਉਜਾਗਰ ਅਤੇ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ ਅਤੇ ਇਕ ਯੋਗ ਸਥਾਨ ਪ੍ਰਾਪਤ ਹੋਵੇਗਾ ਅਤੇ ਇਹ ਵਿਦਿਆਰਥੀਆਂ ਲਈ ਚੰਗਾ ਇਕ ਕਦਮ ਹੈ।ਪ੍ਰੋਫੈਸਰ ਐਸ.ਐਸ ਬਹਿਲ ਨੇ ਕਿਹਾ ਕਿ ਭਵਿੱਖ ਵਿਚ ਕਲਾ ਅਤੇ ਸੱਭਆਚਾਰ ਨੂੰ ਸਾਂਭਣ ਅਤੇ ਪ੍ਰਦਰਸ਼ਨ ਹਿਤ ਵਿਸ਼ੇਸ਼ ਯਤਨ ਕੀਤੇ ਜਾਣਗੇ।ਪ੍ਰੋ. ਅਨੀਸ਼ ਦੁੂਆ ਅਤੇ ਪ੍ਰੋ. ਗੀਤਾ ਹੁੰਦਲ ਨੇ ਵਿਦਿਆਰਥੀਆਂ ਨਾਲ ਵਿਚਾਰ ਵੀ ਸਾਂਝੇ ਕੀਤੇ।ਯੂਨੀਵਰਸਿਟੀ ਦੇ ਵਿਦਿਆਰਥੀ ਹਰਪ੍ਰੀਤ ਨੇ ਕਿਹਾ “ਅਜਿਹੀਆਂ ਗੈਲਰੀਆਂ ਮਹੱਤਵਪੂਰਣ ਹਨ ਕਿਉਂਕਿ ਇਹ ਨੌਜਵਾਨ ਕਲਾਕਾਰਾਂ ਦੀ ਸਿਰਜਣਾਤਮਕਾ ਨੂੰ ੳਜਾਗਰ ਕਰਨ ਦਾ ਸਾਧਨ ਹਨ ਅਤੇ ਇਸ ਰਾਹੀਂ ਉਨ੍ਹਾਂ ਦੀ ਕਲਾ ਹੁਲਾਰਾ ਮਿਲਦਾ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media