ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੀਜਨਲ ਇੰਸਟੀਚਿਊਟ ਆਫ ਇੰਗਲਿਸ਼ ਚੰਡੀਗੜ੍ਹ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਅੰਗਰੇਜੀ ਅਤੇ ਸੰਚਾਰ ਹੁਨਰ ਨੂੰ ਵਿਕਸਿਤ ਕਰਨ ਲਈ ਇਹ ਖਾਸ ਉਪਰਾਲਾ ਕੀਤਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਆਪਣੀ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀ ਸਿਖਲਾਈ ਦੇ ਕੇ ਵਿਸ਼ਵ ਪੱਧਰ ਦੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਦੇ ਕਾਬਿਲ ਬਣ ਸਕਣ।ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰ ਸਿੰਘ ਵਲੋਂ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਅੰਗਰੇਜੀ ਅਤੇ ਕੰਮੁਨੀਕੇਸ਼ਨ ਸਕਿਲਜ਼ ਸ਼ਾਰਟ ਟਰਮ ਕੋਰਸ ਦਾ ਉਦਘਾਟਨ ਕਰਦੇ ਸਮੇਂ ਪ੍ਰਗਟਾਏ ਗਏ।ਉਹਨਾਂ ਕਿਹਾ ਕਿ ਇਸ ਕੋਰਸ ਦੀ ਮਿਆਦ 2 ਮਹੀਨੇ ਹੋਵੇਗੀ ਜਿਸ ਦੀ ਕਲਾਸਾਂ ਹਰ ਰੋਜ਼ 2 ਘੰਟੇ ਲੱਗਿਆ ਕਰਨਗੀਆਂ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਜਿਲ੍ਹੇ ਦੇ ਨੌਜਵਾਨਾਂ ਨੂੰ ਅੰਗਰੇਜੀ ਸਿੱਖਣ ਅਤੇ ਸ਼ਖਸ਼ੀਅਤ ਨਿਖਾਰਨ ਦਾ ਸੁਨਹਿਰੀ ਮੌਕਾ ਮਿਲੇਗਾ ਜੋ ਕਿ ਉਹ ਹੁਣ ਤੱਕ ਨਿੱਜੀ ਅਧਾਰਿਆਂ ਵਿੱਚ ਭਾਰੀ ਫੀਸ ਦੇ ਕੇ ਸਿੱਖਦੇ ਆਏ ਹਨ।ਉਹਨਾਂ ਨੇ ਕਿਹਾ ਕਿ ਇਸ ਸਿੱਖਿਆ ਲਈ ਰੀਜਨਲ ਇੰਸਟੀਚਿਊਟ ਆਫ ਇੰਗਲਿਸ਼ ਵਲੋਂ ਉੱਚ ਸਿੱਖਿਆ ਪ੍ਰਾਪਤ ਟ੍ਰੇਨਰ ਮੁਹੱਈਆ ਕਰਵਾਏ ਗਏ ਹਨ।ਇਸ ਮੌਕੇ ਪ੍ਰਿੰਸੀਪਲ ਮਨਦੀਪ ਕੌਰ, ਗੁਰਭੇਜ ਸਿੰਘ ਬਲਾਕ ਮਿਸ਼ਨ ਮੈਨੇਜਰ, ਬਬਲੀ ਚੌਹਾਨ, ਇਗਲਿਸ਼ ਟ੍ਰੇਨਰ ਤੇ ਸਮਹ ਸਕੂਲ ਸਟਾਫ ਸਮੇਤ ਹਾਜ਼ਰ ਸੀ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media