Wednesday, April 29, 2026

ਪੈਨਸ਼ਨਰਾਂ ਦੀ 25 ਦੀ ਸ਼ਾਹਕੋਟ ਰੈਲੀ ਅਟੱਲ – ਕਨਵੀਨਰ

ਇਨਸਾਫ਼ ਲਈ ਬਜ਼ਾਰਾਂ ਵਿੱਚ ਪਾਉਣਗੇ ਖੜਦੁੰਬ

Prem Sagar Sharmaਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ) – ਕੈਪਟਨ ਸਰਕਾਰ ਨੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ, 6ਵੇਂ ਪੰਜਾਬ ਪੇਅ-ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਨਾ ਕਰਾਈ ਅਤੇ ਬਾਕੀ ਦੀਆਂ ਮੰਗਾਂ ਦੇ ਨਿਪਟਾਰੇ ਲਈ ਤੁਰੰਤ ਗੱਲਬਾਤ ਦਾ ਸੱਦਾ ਨਾ ਦਿੱਤਾ ਤਾਂ ਪੰਜਾਬ ਭਰ ਦੇ ਪੈਨਸ਼ਨਰਜ਼ ਇਨਸਾਫ਼ ਦੀ ਮੰਗ ਨੂੰ ਲੈ ਕੇ ਕਾਲੇ ਝੰਡਿਆਂ ਨਾਲ਼ ਕਾਲੀਆਂ ਪੱਗਾਂ ਬੰਨ੍ਹ ਕੇ ਸ਼ਾਹਕੋਟ ਦੇ ਬਜ਼ਾਰਾਂ ਵਿੱਚ ਮਾਰਚ ਕਰਕੇ ਹੜਦੁੰਬ ਪਾਉਣਗੇ  ਅਤੇ 21 ਤੋਂ 24 ਮਈ ਤੱਕ 51-51 ਪੈਨਸ਼ਨਰ ਭੁੱਖ ਹੜਤਾਲ `ਤੇ ਬੈਠਣਗੇ।
    ਅੱਜ ਇੱਥੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਚਾਰੇ ਕਨਵੀਨਰਾਂ, ਪ੍ਰੇਮ ਸਾਗਰ ਸ਼ਰਮਾ, ਬਖਸ਼ੀਸ਼ ਸਿੰਘ ਬਰਨਾਲਾ, ਮਹਿੰਦਰ ਸਿੰਘ ਫਿਰੋਜ਼ਪੁਰ ਅਤੇ ਕੇਵਲ ਸਿੰਘ ਨੇ ਚਿਤਾਵਨੀ ਦਿੰਦੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਬੇਰੁਖੀ ਦਿਖਾਈ ਤਾਂ ਉਸੇ ਦਿਨ ਰੈਲੀ ਵਾਲ਼ੀ ਥਾਂ `ਤੇ ਮੀਟਿੰਗ ਕਰਕੇ ਕਿਸੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।ਉਨਾਂ ਕਿਹਾ ਕਿ ਸੰਬਧਤ ਕਿਸੇ ਉੱਚ ਅਧਿਕਾਰੀ ਨੂੰ ਰੋਸ ਪੱਤਰ ਵੀ ਦਿੱਤਾ ਜਾਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply