ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ) – ਸਟੇਟ ਗਾਈਡੈਂਸ ਬਿਊਰੋ ਚੰਡੀਗੜ੍ਹ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਲੁਧਿਆਣਾ ਗੁਰਕਿਰਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕਲ ਸਮਰਾਲਾ ਵਿਖੇ ਵਿਦਿਆਰਥੀਆਂ ਲਈ ਬਲਾਕ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ।ਇਸ ਵਿੱਚ ਨਾਟਕ, ਕਲੇਅ ਮਾਡਲਿੰਗ, ਚਿੱਤਰਕਾਰੀ, ਭਾਸ਼ਣ, ਪੇਂਟਿੰਗ ਅਤੇ ਗਾਇਨ ਮੁਕਾਬਲਿਆਂ ਵਿੱਚ 24 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਨਾਟਕ ਮੁਕਾਬਲੇ ’ਚ ਸ.ਹ.ਸ ਉਟਾਲਾਂ ਨੇ ਪਹਿਲਾਂ, ਸ.ਕੰ.ਸ.ਸ.ਸ ਸਮਰਾਲਾ ਨੇ ਦੂਜਾ ਅਤੇ ਸ.ਹ.ਸ ਨਾਗਰਾ ਨੇ ਤੀਜਾ ਸਥਾਨ ਹਾਸਿਲ ਕੀਤਾ।ਕਲੇਅ ਮਾਡਲਿੰਗ ’ਚ ਜਯੋਤੀ ਗੁਪਤਾ ਸ.ਕੰ. ਸ.ਸ.ਸ ਕਟਾਣੀ ਕਲਾਂ ਪਹਿਲੇ, ਪ੍ਰਭਜੋਤ ਕੌਰ ਸ.ਹ.ਸ ਕੋਟ ਗੰਗੂਰਾਏ ਦੂਜੇ ਅਤੇ ਸੂਰਜ ਸ.ਸ.ਸ.ਸ (ਲ) ਸਮਰਾਲਾ ਤੀਜੇ ਸਥਾਨ ਤੇ ਰਹੇ।ਚਿੱਤਰਕਾਰੀ ਦੇ ਮੁਕਾਬਲੇ ’ਚ ਸੁਖਮਨੀ ਸ.ਸ.ਸ ਰਾਜੇਵਾਲ ਕੁੱਲੇਵਾਲ, ਗੁਰਮੇਲ ਸਿੰਘ ਸ.ਸ.ਸ.ਸ ਭੈਣੀ ਸਾਹਿਬ ਅਤੇ ਸੰਜੀਵ ਸ.ਸ.ਸ.ਸ ਰਾਜੇਵਾਲ ਕੁੱਲੇਵਾਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।ਪੇਂਟਿੰਗ ਮੁਕਾਬਲੇ ’ਚ ਸਵਰਨਜੀਤ ਸਿੰਘ ਸ.ਸ.ਸ.ਸ ਘੰੁਗਰਾਲੀ ਸਿੱਖਾਂ ਨੇ ਪਹਿਲਾ, ਮੁਨੀਸ਼ ਕੁਮਾਰ ਸ.ਸ.ਸ.ਸ ਭੈਣੀ ਸਾਹਿਬ ਨੇ ਦੂਜਾ ਅਤੇ ਅਭਿਸ਼ੇਕ ਕੁਮਾਰ, ਸ.ਹ.ਸ ਕਟਾਣੀ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ।ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅੰਮ੍ਰਿਤਪਾਲ ਕੌਰ ਢਿੱਲੋਂ ਚੇਅਰਪਰਸਨ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁਰਿੰਦਰ ਸਿੰਘ ਐਮ.ਸੀ, ਹਰਵਿੰਦਰ ਸਿੰਘ, ਰਾਜੀਵ ਬਿਮਰਾ, ਮਨਜੀਤ ਸਿੰਘ ਸੋਨੀ, ਸ਼ਿਵ ਕਲਿਆਣ, ਪ੍ਰੇਮ ਸੁੱਖ ਜੋਸ਼ੀ ਪੰਡਿਤ, ਸੀ.ਜੀ.ਆਰ.ਪੀ ਹਰਜਿੰਦਰ ਸਿੰਘ ਅਤੇ ਜਨਕ ਰਾਜ, ਮੈਡਮ ਨੀਲਮ ਸਕੂਲ ਗਾਈਡੈਂਸ ਕਾਊਂਸਲਰ ਅਤੇ ਸੀ.ਜੀ.ਆਰ.ਪੀ, ਹਰਵਿੰਦਰ ਰੂਪਰਾਏ, ਰੇਨੁਕਾ ਧੀਰ, ਡਾ. ਸੁਖਪਾਲ ਕੌਰ, ਰਿਤੂ, ਅਮਰੀਕ ਸਿੰਘ ਅਤੇ ਵੱਖ ਵੱਖ ਸਕੂਲਾਂ ਤੋਂ ਅਧਿਆਪਕ ਹਾਜ਼ਰ ਸੀ।ਸੂਰੀਆ ਕਾਂਤ ਵਰਮਾ ਡਾਇਰੈਕਟਰ ਡੀ.ਏ.ਵੀ ਪਬਲਿਕ ਸਕੂਲ ਸਮਰਾਲਾ ਅਤੇ ਕੁਲਬੀਰ ਸਿੰਘ ਮੁਸ਼ਕਾਬਾਦ ਨੇ ਬਤੌਰ ਜੱਜ (ਨਾਟਕ ਮੁਕਾਬਲੇ) ਵਿੱਚ ਬਾਖੂਬ ਭੂਮਿਕਾ ਨਿਭਾਈ। ਅਖੀਰ ’ਚ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media