Tuesday, March 24, 2026

ਸਰਕਾਰੀ ਯੋਜਨਾਵਾਂ ਰਾਹੀਂ 25 ਕਰੋੜ ਦੀ ਫ਼ੀਸ ਮਾਫ਼ੀ ਇਸ ਵਰ੍ਹੇ ਕਰਵਾਵਾਂਗੇ – ਜੀ.ਕੇ.

PPN12081406

ਨਵੀਂ ਦਿੱਲੀ, 12 ਅਗਸਤ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਰਕਾਰ ਵੱਲੋਂ ਪਬਲਿਕ ਸਕੂਲਾਂ ‘ਚ ਪੜਦੇ ਆਰਥਕ ਪੱਖੋ ਕਮਜ਼ੋਰ ਘੱਟ ਗਿਣਤੀ ਕੌਮਾਂ ਦੇ ਬੱਚਿਆਂ ਨੂੰ ਫ਼ੀਸ ਮਾਫ਼ੀ ਦੀਆਂ ਦਿੱਤੀਆਂ ਜਾ ਰਹੀਆਂ ਸਹੁਲਿਅਤਾ ਨੂੰ ਸਿੱਧਾ ਸਿੱਖ ਬੱਚਿਆਂ ਤਕ ਘਰੋ-ਘਰੀ ਪਹੁੰਚਾਉਣ ਦੇ ਮਕਸਦ ਨਾਲ ਪੱਛਮ ਦਿੱਲੀ ਦੇ ਜੇ.ਜੇ. ਕਲੌਨੀ ਹਸਤਾਲ ਵਿਖੇ ਸਥਾਨਕ ਮਾਇਨੋਰਟੀ ਅਵੈਅਰਨੈਸ ਦਫ਼ਤਰ ਦਿੱਲੀ ਕਮੇਟੀ ਵੱਲੋਂ ਖੋਲਿਆ ਗਿਆ ਹੈ।ਦਫ਼ਤਰ ਦਾ ਉੱਧਘਾਟਨ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਲਾਕੇ ਦੀ ਸਮੁਹ ਸੰਗਤਾਂ ਨੂੰ ਇਸ ਦਫ਼ਤਰ ਰਾਹੀਂ ਆਪਣੇ ਬੱਚਿਆਂ ਨੂੰ ਪਬਲਿਕ ਸਕੂਲਾਂ ‘ਚ ਪੜਾਕੇ ਮਿਆਰੀ ਸਿੱਖਿਆ ਦਿਲਵਾਉਣ ਅਤੇ ਫ਼ੀਸ ਮਾਫ਼ੀ ਯੋਜਨਾਵਾਂ ਦਾ ਫਾਇਦਾ ਚੁੱਕਣ ਦਾ ਵੀ ਸੱਦਾ ਦਿੱਤਾ ਗਿਆ।  
ਜੀ.ਕੇ. ਨੇ ਇਸ ਮੌਕੇ ਆਉਂਦੇ ਵਰ੍ਹੇ ‘ਚ ਮਾਇਨੋਰਟੀ ਅਵੈਅਰਨੈਸ ਸੈਲ ਵੱਲੋਂ ਸਿੱਖ ਬੱਚਿਆਂ ਦੀ 25 ਕਰੋੜ ਦੀ ਫ਼ੀਸ ਮਾਫ਼ ਕਰਵਾਉਣ ਦਾ ਟੀਚਾ ਐਲਾਨਦੇ ਹੋਏ ਪਿਛਲੀ ਕਮੇਟੀ ਵੱਲੋਂ 2012-13 ‘ਚ 35 ਲੱਖ ਅਤੇ ਆਪਣੀ ਕਮੇਟੀ ਵੱਲੋਂ 2013-14 ‘ਚ 13 ਕਰੋੜ 47 ਲੱਖ ਦੀ ਫ਼ੀਸ ਇਸ ਮੱਦ ‘ਚ ਸਰਕਾਰ ਪਾਸੋਂ ਦਿਵਾਉਣ ਦਾ ਵੀ ਦਾਅਵਾ ਕੀਤਾ ਹੈ। ਦਿੱਲੀ ਕਮੇਟੀ ਵੱਲੋਂ ਦਿੱਲੀ, ਅਲਵਰ ਅਤੇ ਕਾਨਪੁਰ ਵਿਖੇ ਇਨ੍ਹਾਂ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਲਗਾਏ ਗਏ ਕੈਂਪਾਂ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਅਗਲੇ ਸਾਲ ਬੰਜਾਰਾ ਤੇ ਸਿਕਲੀਘਰ ਭਾਈਚਾਰੇ ਦੇ ਸਿੱਖ ਬੱਚਿਆਂ ਨੂੰ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਦੇਣ ਲਈ ਮਧਿਆ ਪ੍ਰਦੇਸ਼ ਅਤੇ ਉੜੀਸਾ ਵਿਖੇ ਵੀ ਕੈਂਪ ਲਗਾਉਣ ਦੀ ਗੱਲ ਕਹੀ। ਨੋਡਲ ਅਫਸਰਾਂ ਨੂੰ ਸਿਰਫ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੀ ਹਿਦਾਇਤ ਦਿੰਦੇ ਹੋਏ ਆਰਥਕ ਪੱਖੋ ਖੁਸ਼ਹਾਲ ਸਿੱਖਾਂ ਨੂੰ ਇਸ ਯੋਜਨਾ ਦੇ ਤਹਿਤ ਫਾਇਦਾ ਨਾ ਦਿਵਾਉਣ ਦੀ ਵੀ ਤਾਕੀਦ ਕੀਤੀ। ਇਲਾਕੇ ਦੀਆਂ ਸਮੁਹ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਨੂੰ ਵੀ ਜੀ.ਕੇ. ਨੇ ਇਸ ਮੌਕੇ ਆਪਣੇ ਗੁਰਦੁਆਰਾ ਸਾਹਿਬਾਨਾ ਦੀਆਂ ਸਟੇਜਾਂ ਤੋਂ ਰੋਜ਼ਾਨਾ ਇਸ ਦਫ਼ਤਰ ਦੀ ਜਾਣਕਾਰੀ ਸੰਗਤ ਤਕ ਪਹੁੰਚਾਉਣ ਦੀ ਵੀ ਬੇਨਤੀ ਕੀਤੀ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਦਫ਼ਤਰ ਸਰਕਾਰੀ ਯੋਜਨਾਵਾਂ ਦਾ ਫਾਇਦਾ ਸਿੱਧਾ ਲੋੜਵੰਦ ਸਿੱਖਾਂ ਤਕ ਪਹੁੰਚਾਉਣ ਦੇ ਮਕਸਦ ਨਾਲ ਪੂਰੀ ਦਿੱਲੀ ‘ਚ ਖੋਲੇ ਜਾ ਰਹੇ ਹਨ ਤਾਂਕਿ ਬੱਚਿਆਂ ਦੇ ਮਾਂਪਿਆਂ ਨੂੰ ਸਰਕਾਰੀ ਤੰਤ੍ਰ ਦੇ ਅੱਗੇ ਖੱਜਲ-ਖੁਆਰ ਨਾ ਹੋਣਾ ਪਵੇ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਗੁਰਮੀਤ ਸਿੰਘ ਮੀਤਾ, ਸ਼੍ਰੌਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਦੇ ਮੈਨੇਜਰ ਜਗਦੀਪ ਸਿੰਘ ਕਾਹਲੋ, ਗੁਰੂ ਨਾਨਕਦੇਵ ਐਜੂਕੇਸ਼ਨ ਕਾਲਜ ਪੰਜਾਬੀ ਬਾਗ ਦੇ ਮੈਨੇਜਰ ਪੀ.ਐਸ. ਚਿਮਣੀ  ਅਤੇ ਬੀਬੀ ਰਣਜੀਤ ਕੌਰ ਇੰਚਾਰਜ ਮਾਇਨੋਰਟੀ ਸੈਲ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply