Sunday, September 13, 2026

ਸਕੂਲੀ ਬੱਚਿਆਂ ਦੇ ਮਨੋਰੰਜਨ ਲਈ ਲੱਗਾ 5 ਦਿਨਾ ਸਮਰ ਕੈਂਪ ਸਫਲਤਾਪੂਰਵਕ ਸੰਪਨ

ਧੂਰੀ, 2 ਜੂਨ, (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਧੂਰੀ ਵਲੋਂ ਸਕੂਲੀ ਬੱਚਿਆਂ ਦੇ ਮਨੋਰੰਜਨ ਲਈ 28 ਮਈ ਤੋਂ 2 ਜੂਨ ਤੱਕ ਸਮਰ PPN0206201802ਕੈਂਪ ਸਫਲਤਾਪੂਰਵਕ ਸੰਪੰਨ ਹੋਇਆ।ਜਿਸ ਵਿੱਚ ਸਕੂਲ ਇੰਚਾਰਜ ਸ਼੍ਰੀਮਤੀ ਬਬੀਤਾ ਗੁਪਤਾ ਵਲੋਂ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ।ਇਸ ਕੈਂਪ ਵਿੱਚ ਪਲੇ-ਵੇਅ ਤੋਂ ਲੈ ਕੇ ਪਹਿਲੀ ਕਲਾਸ ਤੱਕ ਦੇ ਲੱਗਪੱਗ 200 ਬੱਚਿਆਂ ਨੂੰ ਆਰਟ ਐਂਡ ਕਰਾਫਟ, ਡਾਂਸ, ਯੋਗਾ, ਕਰਾਟੇ, ਖੇਡਾਂ, ਚੰਗੀਆਂ ਆਦਤਾਂ ਅਤੇ ਪਰਸਨੈਲਟੀ ਡਿਵੈਲਪਮੈਂਟ ਦੀ ਟਰੇਨਿੰਗ ਦਿੱਤੀ ਗਈ।ਸੈਰ-ਸਪਾਟੇ ਦੇ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਗੁਰਦੁਆਰਾ ਨਨਕਿਆਣਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ।PPN0206201803ਉਪਰੰਤ ਬੱਚਿਆਂ ਨੂੰ ਬੀ.ਐਸ.ਐਨ.ਐਲ ਪਾਰਕ ਲਿਜਾਇਆ ਗਿਆ, ਜਿਥੇ ਉਹਨਾਂ ਨੇ ਝੂਲੇ ਲਏ ਅਤੇ ਫਵਾਰਿਆਂ ਦਾ ਖੂਬ ਆਨੰਦ ਮਾਣਿਆ।ਸਕੂਲ ਇੰਚਾਰਜ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਏਗਾ, ਜਿਸ ਨਾਲ ਬੱਚੇ ਦਾ ਮਾਨਸਿਕ ਵਿਕਾਸ ਦੇ ਨਾਲ-ਨਾਲ ਸ਼ਰੀਰਕ ਵਿਕਾਸ ਵੀ ਹੋਵੇਗਾ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply