ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀਬੀਕੇ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸੈਸ਼ਨ 2017-18 ਦੌਰਾਨ
ਬਾਰਵੀਂ ਦਾ ਨਤੀਜਾ 91.06 ਪ੍ਰਤੀਸ਼ਤ ਰਿਹਾ।ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦੱਸਿਆ ਕਿ ਆਰਟ ਵਿੱਚ ਪੰਜ ਵਿਦਿਆਰਥਣਾਂ ਜਾਨਵੀ, ਆਸ਼ਨਾ, ਸਮਰਿਧੀ, ਕਸ਼ਿਸ਼ ਅਤੇ ਅਦਿਤੀ ਅਤੇ ਕਾਮਰਸ ਦੀਆਂ ਤਿੰਨ ਵਿਦਿਆਰਥਣਾਂ ਲਛਮੀ, ਗੁਰਸਿਮਰਨ ਅਤੇ ਅਕਸ਼ਿਤਾ ਨੇ 90 ਫੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ।ਇਸ ਤੋਂ ਇਲਾਵਾ 19 ਵਿਦਿਆਰਥਣਾਂ ਨੇ 41 ਨੇ 80 ਫੀਸਦ ਅਤੇ 106 ਨੇ 70 ਫੀਸਦ ਅੰਕ ਪ੍ਰਾਪਤ ਕੀਤੇ।ਪ੍ਰਿੰਸੀਪਲ ਵਾਲੀਆ ਨੇ ਇਸ ਪ੍ਰਾਪਤੀ `ਤੇ ਸਕੂਲ ਦੀਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ ਦੀ ਸਖਤ ਮਿਹਨਤ ਤੇ ਲਗਨ ਦ ਿਸ਼ਲਾਘਾ ਕਰਦਿਆਂ ਉਨਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media