ਅੰਮਿ੍ਤਸਰ, 13 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੱੁੱਖ ਮੰਤਰੀ ਪੰਜਾਬ ਵਲੌ ਅਰੰਭੀ ਗਈ ਤੰਦਰੁਸਤ ਪੰਜਾਬ ਮੁੰਹਿਮ ਤਹਿਤ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਵਲੋ ਵੱੱਖ-ਵੱੱਖ ਆਯੂਰਵੈਦਿਕ ਬੂਟੇ ਲਗਾਏ ਗਏ।ਡਾ. ਹਰਦੀਪ ਸਿੰਘ ਘਈ ਨੇ ਇਸ ਸਮੇਂ ਕਿਹਾ ਕਿ ਤੰਦਰੁਸਤ ਪੰਜਾਬ ਮੁੰਹਿਮ ਤਹਿਤ ਬੂਟੇ ਲਗਾੳੇੁਣ ਦੀ ਸ਼ਰੁਆਤ ਅੱੱਜ ਸਿਵਲ ਸਰਜਨ ਦਫਤਰ ਤੋ ਕੀਤੀ ਗਈ ਹੈ ਅਤੇ ਇਸ ਮੁਹਿੰਮ ਦੀ ਲੜੀ ਵਜੋ ਸਾਰੇ ਸਿਹਤ ਕੇਦਰਾਂ ਵਿੱੱਚ ਅਣੁਰਵੈਦਿਕ ਮਹਤਤਾ ਵਾਲੇ ਬੂਟੇ ਲਗਾਏ ਜਾਣਗੇ।ਉਨਾ ਹਾਜਰ ਸਟਾਫ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਸਾਫ ਰੱਖਣ ਦੇ ਨਾਲ-ਨਾਲ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਰੋਕਣ ਲਈ ਵੀ ਯਤਨ ਕੀਤੇ ਜਾਣ।ਉਨਾਂ ਕਿਹਾ ਕਿ ਸਾਫ-ਸੁਥਰੇ ਵਾਤਾਵਰਣ ਵਿੱਚ ਕੰਮ ਕਰਨ ਨਾਲ ਜਿਥੇ ਕੰਮ ਕਰਨ ਦੀ ਸ਼ਕਤੀ ਵਧਦੀ ਹੈ, ਉਥੇ ਇਨਸਾਨ ਕਈ ਤਰਾਂ ਦੇ ਰੋਗਾਂ ਤੋਂ ਬਚਿਆ ਰਹਿੰਦਾ ਹੈ।
ਇਸ ਮੌਕੇ ਅਸਿਸਟੈਟ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ, ਜਿਲਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ, ਜਿਲ੍ਹਾ ਸਿਹਤ ਅਫਸਰ ਡਾ. ਭਾਗੋਵਾਲੀਆ, ਡਾ. ਮਦਨ ਮੋਹਨ, ਡਾ. ਭਾਰਤੀ, ਅਮਰਦੀਪ ਸਿੰਘ ਅਤੇ ਆਰੂਸ਼ ਭੱਲਾ ਆਦਿ ਵੀ ਮੌਜੂਦ ਸਨ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media