ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਲੰਗਰਾਂ ਦੀ ਰਸਦ ’ਤੇ ਜੀ.ਐਸ.ਟੀ ਦੀ ਛੋਟ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੰਗਤਾਂ ਸੁਚੇਤ ਹੋਣ, ਇਹ ਸਭ ਪੰਥ ਵਿਰੋਧੀਆਂ ਦੀ ਗਿਣੀ-ਮਿਥੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਪ੍ਰੰਪਰਾ ਅਨੁਸਾਰ ਹਰ ਗੁਰੂ ਘਰ ਵਿੱਚ ਨਿਰੰਤਰ ਲੰਗਰ ਚਲਾਏ ਜਾਂਦੇ ਹਨ, ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਪ੍ਰਾਣੀ ਲੰਗਰ ਛਕਦੇ ਹਨ।ਉਨਾਂ ਕਿਹਾ ਕਿ ਗੁਰੂ ਘਰ ਦਾ ਲੰਗਰ ਨਾ ਕਿਸੇ ਗ੍ਰਾਂਟ `ਤੇ ਕਦੇ ਨਿਰਭਰ ਹੋਇਆ ਹੈ ਤੇ ਨਾ ਕਦੇ ਹੋਵੇਗਾ।
ਲੌਂਗੋਵਾਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੇਂਦਰ ਸਰਕਾਰ ਵਸੂਲੇ ਜਾਂਦੇ ਟੈਕਸ ਦੇ ਰਿਫੰਡ ਦੀ ਯੋਜਨਾ ਲੈ ਕੇ ਆਈ ਹੈ।ਉਨ੍ਹਾ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਰਾਸ਼ੀ ਗੁਰੂ ਘਰਾਂ ਨੂੰ ਵਾਪਸ ਆਵੇਗੀ ਜੋ ਟੈਕਸ ਦੇ ਰੂਪ ਵਿਚ ਹਮੇਸ਼ਾਂ ਤੋਂ ਅਦਾ ਕੀਤੀ ਜਾ ਰਹੀ ਸੀ।ਇਹ ਭਾਰਤ ਸਰਕਾਰ ਦੀ ਰਾਸ਼ੀ ਨਹੀਂ, ਬਲਕਿ ਗੁਰੂ ਘਰ ਵੱਲੋਂ ਅਦਾ ਕੀਤੀ ਆਪਣੀ ਰਾਸ਼ੀ ਹੈ।ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀਆਂ ਵੱਲੋਂ ਸਿੱਖ ਕੌਮ ਅਤੇ ਇਸ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਵਾਸਤੇ ਸੌੜੀ ਰਾਜਨੀਤੀ ਕਰਨ ਦੇ ਉਦੇਸ਼ ਨਾਲ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕੁਝ ਪੰਥ ਵਿਰੋਧੀ ਲੋਕਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੰਗਤਾਂ ਸੁਚੇਤ ਹੋਣ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media