ਭੀਖੀ, 17 ਜੂਨ (ਪੰਜਾਬ ਪੋਸਟ – ਕਮਲ ਜਿੰਦਲ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਲਈ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੌਮ ਦੀਆਂ
ਹੋਰ ਮੰਗਾਂ ਸਬੰਧੀ 1 ਜੂਨ ਤੋਂ ਬਰਗਾੜੀ ਵਿਖੇ ਇਨਸਾਫ ਮੋਰਚੇ `ਚ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸਾਥ ਦੇਣ ਲਈ ਪਿੰਡ ਅਤਲਾ ਖੁਰਦ ਤੋਂ ਸ਼੍ਰੌਮਣੀ ਅਕਾਲੀ ਦਲ (ਅ) ਦੇ ਆਗੂ ਭਾਈ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਹੇਠ ਇੱਕ ਜਥਾ ਰਵਾਨਾ ਹੋਇਆ।ਇਸ ਮੌਕੇ ਗੁਰਦੀਪ ਸਿੰਘ ਨੰਬਰਦਾਰ, ਮਨਜੀਤ ਸਿੰਘ, ਮਹਿੰਦਰ ਸਿੰਘ ਬੁਰਜਹਰੀ, ਰਾਜਾ ਸਿੰਘ, ਮਿੱਠੂ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਜਸਪਾਲ ਸਿੰਘ, ਜੱਗਾ ਸਿੰਘ, ਜਰਨੈਲ ਸਿੰਘ, ਮਿੱਠੂ ਸਿੰਘ, ਰੇਸ਼ਮ ਸਿੰਘ, ਸੀਤਾ ਸਿੰਘ, ਇਕਬਾਲ ਸਿੰਘ, ਸੁਖਰਾਜ ਸਿੰਘ, ਜਸਕੀਰਤ ਸਿੰਘ, ਜਰਨੈਲ ਕੌਰ, ਜਸਪਾਲ ਕੌਰ, ਹਰਕੋਰ ਕੌਰ, ਪਰਮਜੀਤ ਕੌਰ, ਗੁਰਮੇਲ ਕੌਰ, ਸੁਖਜੀਤ ਕੌਰ ਅਤਲਾ ਆਦਿ ਹਾਜਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੂਮੈਨ ਨੇ ਰਾਸ਼ਟਰੀ ਖੇਡ ਦਿਵਸ ਮੌਕੇ ‘ਖੇਲੋ ਇੰਡੀਆ ਡਾਇਲਾਗ’ ਵਿੱਚ ਹਿੱਸਾ ਲਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਖੇਡ ਦਿਵਸ …
Punjab Post Daily Online Newspaper & Print Media