Thursday, June 11, 2026

ਰੋਟਰੀ ਕਲੱਬ ਅੰਮ੍ਰਿਤਸਰ ਈਸਟ ਨੇ 12 ਸਾਲ ਪੂਰੇ ਹੋਣ `ਤੇ ਮਨਾਇਆ ਜਸ਼ਨ

ਵਿਧਾਇਕ ਸੁਨੀਲ ਦੱਤੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਰੋਟਰੀ ਕਲੱਬ ਅੰਮ੍ਰਿਤਸਰ ਈਸਟ ਵਲੋਂ 12 ਸਾਲ ਪੂਰੇ ਹੋਣ ਦੀ ਖੁਸ਼ੀ `ਚ ਜਸ਼ਨ ਮਨਾਇਆ PPN1706201811ਗਿਆ।ਕਲੱਬ ਦੇ ਪ੍ਰਧਾਨ ਪੀ.ਐਲ ਹਾਂਡਾ ਦੀ ਰਹਿਨੁਮਾਈ ਹੇਠ ਹੋਏ ਇੱਕ ਪ੍ਰੋਗਰਾਮ ਵਿੱਚ ਵਿਧਾਇਕ ਸੁਨੀਲ ਦੱਤੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।ਨੈਸ਼ਨਲ ਐਨਥਮ ਤੋਂ ਬਾਅਦ ਮੁੱਖ ਮਹਿਮਾਨ ਨੇ ਸ਼ਮਾ ਰੋਸ਼ਨ ਕੀਤੀ।
 ਪ੍ਰਧਾਨ ਪੀ.ਐਲ ਹਾਂਡਾ ਤੇ ਰੋਟਰੀ ਕਲੱਬ ਦੇ ਮੈਂਬਰਾਂ ਨੇ ਵਿਧਾਇਕ ਸੁਨੀਲ ਦੱਤੀ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿਘਾ ਸਵਾਗਤ ਕੀਤਾ।ਪ੍ਰਧਾਨ ਹਾਂਡਾ ਨੇ ਰੋਟਰੀ ਕਲੱਬ ਦੀ ਕਾਗੁਜਾਰੀ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਸੋਸ਼ਲ ਕੰਮਾਂ `ਚ ਅੱਗੇ ਵਧ ਕੇ ਕੰਮ ਕਰਦੀ ਹੈ, ਜਿਵੇ ਗਰੀਬ ਬੱਚਿਆਂ ਦੀ ਪੜਾਈ ਦਾ ਖਰਚ, ਵਾਤਵਰਨ ਨੂੰ ਸ਼ੁੱਧ ਰੱਖਣਾ, ਪਾਣੀ ਬਚਾਉਣਾ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਅਤੇ ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਹੈ।ਰੋਟੇਰੀਅਨ ਪੀ.ਡੀ.ਜੀ ਐਮ.ਐਮ ਜੈਰਥ ਨੇ ਕਿਹਾ ਕੇ ਰੋਟਰੀ ਕਲੱਬ ਈਸਟ ਨੇ ਹਮੇਸ਼ਾਂ ਹੀ ਲੋਕ-ਹਿੱਤ ਦੇ ਲਈ ਕੰਮ ਕੀਤਾ ਹੈ ਤੇ ਕਰਦੀ ਰਹੇਗੀ।
ਮੁੱਖ ਮਹਿਮਾਨ ਵਿਧਾਇਕ ਸੁਨੀਲ ਦੱਤੀ ਨੇ ਬੋਲਦਿਆਂ ਕਿਹਾ ਕੇ ਸਭ ਤੋਂ ਪਹਿਲਾਂ ਉਹ ਰੋਟਰੀ ਕਲੱਬ ਈਸਟ ਦੀ ਸਥਾਪਨਾ ਦੇ 12 ਸਾਲ ਪੂਰੇ ਹੋਣ `ਤੇ ਵਧਾਈ ਦਿੰਦੇ ਹਨ।ਉਨਾਂ ਕਿਹਾ ਕਿ ਸਮਾਜ ਸੇਵੀ ਕੰਮਾਂ ਵਿੱਚ ਪੰਜਾਬ ਸਰਕਾਰ ਹਮੇਸ਼ਾਂ ਉਹਨਾਂ ਦੇ ਨਾਲ ਹੈ।
 ਵਿਧਾਇਕ ਦੱਤੀ ਨੇ ਰੋਟਰੀ ਕਲੱਬ ਦੇ ਸਾਰੇ ਮੈਂਬਰਾਂ ਨਾਲ ਮਿਲ ਕੇ ਕੇਕ ਕੱਟਿਆ।ਅੰਮ੍ਰਿਤਸਰ ਦੇ ਮਸ਼ਹੂਰ ਗਾਇਕ ਅਨੰਦ ਕੁਮਾਰ (ਜਿੰਨਾ ਨੂੰ ਮਿੰਨੀ ਬਾਲੀਵੁੱਡ ਦੇ ਪਿੱਠਵਰਤੀ ਗਾਇਕ ਕਿਸ਼ੋਰ ਕੁਮਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਨੇ ਆਪਣੀ ਸੁਰੀਲੀ ਅਵਾਜ਼ ਦੇ ਨਾਲ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੁਨੀਲ ਗੁਪਤਾ ਸੈਕਟਰੀ, ਸੀ.ਏ ਦਵਿੰਦਰ ਸਿੰਘ ਡੀ.ਜੀ.ਐਨ.ਡੀ, ਰਜਨੀਸ਼ ਕੁਮਾਰ, ਰਾਜੇਸ਼ ਖੰਨਾ, ਕੁਲਦੀਪ ਮਹਾਜਨ, ਸੀ.ਏ ਰਾਜੇਸ਼, ਸੰਦੀਪ ਭਾਟੀਆ ਤੇ ਹੋਰ ਰੋਟੇਰੀਅਨ ਮੌਜੂਦ ਸਨ।   

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply