ਸੁੱਤਾ ਮਿਲਿਆ ਡਿਪਟੀ ਸਟੇਸ਼ਨ ਮਾਸਟਰ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਸਥਾਨਕ ਰੇਲਵੇ ਸਟੇਸ਼ਨ ਅਤੇ ਰੇਲ
ਗੱਡੀਆਂ ਦੀ ਅਚਨਚੇਤ ਜਾਂਚ ਕੀਤੀ ਗਈ।ਦੁਪਹਿਰ ਸਮੇਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਵਿਖੇ ਪੁੱਜੇ ਗੁਰਜੀਤ ਔਜਲਾ ਨੇ ਅੰਮ੍ਰਿਤਸਰ-ਨਾਗਪੁਰ, ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, ਅੰਮ੍ਰਿਤਸਰ-ਪਠਾਨਕੋਟ ਸਵਾਰੀ ਗੱਡੀ, ਅੰਮ੍ਰਿਤਸਰ-ਨੰਦੇੜ, ਅੰਮ੍ਰਿਤਸਰ-ਹਰਿਦਵਾਰ ਜਨ ਸ਼ਤਾਬਦੀ ਰੇਲ ਗੱਡੀਆਂ ਦੀ ਵਿਸੇਸ਼ ਚੈਕਿੰਗ ਕੀਤੀ।ਔਜਲਾ ਕਿਹਾ ਕਿ ਸ਼ਤਾਬਦੀ ਅਤੇ ਸਚਖੰਡ ਐਕਸਪ੍ਰੈਸ ਵਰਗੀਆਂ ਪ੍ਰੀਮੀਅਮ ਰੇਲ ਗੱਡੀਆਂ ਦੇ ਪਖਾਨਿਆਂ ਤੇ ਡੱਬਿਆਂ ਦੀ ਸਫਾਈ ਨੂੰ ਤਸੱਲੀ ਬਖਸ਼ ਨਹੀਂ ਸੀ ਅਤੇ ਸਟੇਸ਼ਨ ਦੇ ਨਿਰੀਖਣ ਦੌਰਾਨ ਡਿਪਟੀ ਸਟੇਸ਼ਨ ਮਾਸਟਰ ਰਜੇਸ਼ ਸ਼ਰਮਾ ਸਟੇਸ਼ਨ ਮਾਸਟਰ ਦੇ ਦਫਤਰ ਵਿੱਚ ਸੁੱਤੇ ਮਿਲੇ।
ਉਨਾਂ ਕਿਹਾ ਕਿ ਸਿਸਟਮ ਵਿੱਚ ਕਮੀ ਦੇ ਚਲਦਿਆਂ ਰੇਲਵੇ ਨਾਲ ਸੰਬੰਧਿਤ ਠੇਕੇਦਾਰ ਗੱਡੀਆਂ ਅਤੇ ਸਟੇਸ਼ਨ ਦੀ ਸਾਫ ਸਫਾਈ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ।ਜਿਸ ਕਾਰਨ ਰੇਲਵੇ ਵਲੋਂ ਵਾਰ-ਵਾਰ ਠੇਕੇਦਾਰਾਂ ਨੂੰ ਜੁਰਮਾਨਾ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੁੰਦਾ ਅਤੇ ਰੇਲ ਗੱਡੀਆਂ ਦੇ ਪੈਂਟਰੀ ਕੋਚ ਦਾ ਸਫਾਈ ਪੱਖੋਂ ਜਿਆਦਾ ਬੁਰਾ ਹਾਲ ਹੈ।ਔਜਲਾ ਨੇ ਕਿਹਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਅੰਮ੍ਰਿਤਸਰ ਦੀ ਜਨਤਾ ਪ੍ਰਤੀ ਜਵਾਬਦੇਹ ਹਨ ਅਤੇ ਪਵਿੱਤਰ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਗੱਡੀਆਂ ਦੀ ਸਾਫ ਸਫਾਈ ਅਤੇ ਹੋਰ ਸੁਧਾਰਾਂ ਨੂੰ ਲੈ ਕੇ ਜੀ.ਐਮ ਉਤਰੀ ਰੇਲਵੇ ਅਤੇ ਰੇਲਵੇ ਮੰਤਰੀ ਨੂੰ ਮਿਲ ਕੇ ਇਸ ਸਬੰਧੀ ਵਿਸਥਾਰਿਤ ਰਿਪੋਰਟ ਪੇਸ਼ ਕਰਨਗੇ।ਇਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ `ਤੇ ਹਾਟਲਾਈਨ ਨਾ ਹੋਣ ਤੋਂ ਜਾਣੂ ਨਹੀਂ ਹਨ, ਪਰ ਉਹ ਇਸ ਸਬੰਧੀ ਸਬੰਧਿਤ ਅਥਾਰਟੀ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਜਲਦ ਸੁਲਝਾ ਲੈਣਗੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media