Saturday, April 25, 2026

ਬਹਾਦਰ ਖਾਂ ਬਣੇ ਡਿਪੂ ਹੋਲਡਰ ਯੂਨੀਅਨ ਦੇ ਪ੍ਰਧਾਨ

PPN1906201802ਭੀਖੀ, 19 ਜੂਨ (ਪੰਜਾਬ ਪੋਸਟ -ਕਮਲ ਜ਼ਿੰਦਲ) – ਪੰਜਾਬ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਥਾਨਕ ਦਫਤਰ ਦੇ ਅਧੀਨ ਆਉਦੇ ਸ਼ਹਿਰ ਭੀਖੀ ਸਮੇਤ ਨੇੜਲੇ 23 ਪਿੰਡਾਂ ਦੇ 44 ਡਿਪੂ ਹੋਲਡਰਾਂ ਦੀ ਬਣੀ ਯੂਨੀਅਨ ਦੀ ਸਾਲਾਨਾ ਮੀਟਿੰਗ ਮੇਜਰ ਸਿੰਘ ਸਮਾਓ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਬਹਾਦਰ ਖਾਂ ਮੋਹਰ ਸਿੰਘ ਵਾਲਾ ਨੂੰ ਯੂਨੀਅਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਮੁਨੀਸ਼ ਕੁਮਾਰ ਸਕੱਤਰ, ਸੁਨੀਲ ਕੁਮਾਰ ਹੀਰੋ ਉਪ ਪ੍ਰਧਾਨ, ਮਹਿੰਦਰ ਸਿੰਘ ਧਲੇਵਾਂ ਕੈਸ਼ੀਅਰ, ਜੀਵਨ ਸਿੰਗਲਾ ਉਪ ਕੈਸ਼ੀਅਰ, ਧੰਨਜੀਤ ਸਿੰਘ ਢੈਪਈ ਅਤੇ ਤਰਲੋਚਨ ਸਿੰਘ ਜੱਸੜ ਸਰਪ੍ਰਸਤ ਚੁਣੇ ਗਏ।ਮੀਟਿੰਗ ਵਿੱਚ ਸੰਜੇ ਕੁਮਾਰ, ਅੰਮ੍ਰਿਤਪਾਲ ਭੋਲਾ, ਸ਼ਤੀਸ ਕੁਮਾਰ ਕੋਟੜਾ, ਲਛਮਣ ਸਿੰਘ ਫਰਵਾਹੀ, ਬਲਵਿੰਦਰ ਸਿੰਘ ਹੀਰੋਂ ਕਲਾਂ, ਅਜੈਬ ਸਿੰਘ ਅਲੀਸ਼ੇਰ ਕਲਾਂ, ਰੰਜੀਵ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ, ਮਦਨ ਲਾਲ ਹੋਡਲਾ, ਲਾਭ ਸਿੰਘ, ਤਰਸੇਮ ਲਾਲ ਹੋਡਲਾ, ਮੇਘਾ ਸਿੰਘ ਅਤਲਾ ਅਤੇ ਮਨਦੀਪ ਸਿੰਗਲਾ,ਬਲਦੇਵ ਸਿੰਘ ਭੀਖੀ, ਸਹਿਜਪਾਲ ਬੀਰ ਕਾਰਜਕਾਰੀ ਮੈਂਬਰ ਚੁਣੇ ਗਏ।ਨਵਨਿਯੁੱਕਤ ਪ੍ਰਧਾਨ ਨੇ ਕਿਹਾ ਕਿ ਉਹ ਡਿਪੂ ਹੋਲਡਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾਂ ਤਤਪਰ ਰਹਿਣਗੇ ਅਤੇ ਡਿਪੂ ਹੋਲਡਰਾਂ ਦਾ ਬਕਾਇਆ ਪਿਆ ਕਮਿਸ਼ਨ ਰਲੀਜ਼ ਕਰਾਉਣ ਲਈ ੳੁੱਚ ਅਧਿਕਾਰੀਆਂ ਤੱਕ ਪਹੁੰਚ ਕਰਨਗੇ।ਉਧਰ ਵਿਭਾਗ ਦੇ ਇੰਸਪੈਕਟਰ ਵਰਿੰਦਰ ਸਿੰਘ ਗੁੜਥੜੀ, ਮੁਨੀਸ਼ ਕੁਮਾਰ ਮਾਨਸਾ, ਰਮਨਦੀਪ ਗਰਗ, ਅਤੇ ਮੁਨੀਸ਼ ਕੁਮਾਰ ਬਰਨਾਲਾ ਨੇ ਨਵ-ਨਿਯੁੱਕਤ ਪ੍ਰਧਾਨ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਹੈ ਕਿ ਉਹ ਡੀਪੂ ਹੋਲਡਰਾਂ ਨੂੰ ਆਪਣੇ ਪੱਧਰ `ਤੇ ਕੋਈ ਦਿੱਕਤ ਨਹੀ ਆਉਣ ਦੇਣਗੇ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply