Wednesday, September 16, 2026

‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਬਟਾਲੇ ਦੀਆਂ ਡੇਅਰੀਆਂ `ਤੇ ਕੱਸਿਆ ਸਿਕੰਜਾ

PPN2006201801ਬਟਾਲਾ, 20 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ‘ਮਿਸ਼ਨ ਤੰਦਰੁਸਤ ਪੰਜਾਬ ’ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ’ਤੇ ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਵਿਖੇ ਡੇਅਰੀਆਂ ਦੀ ਚੈਕਿੰਗ ਕੀਤੀ ਗਈ।ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਵਰਿਆਮ ਸਿੰਘ. ਡਾ. ਜਸਵਿੰਦਰ ਸਿੰਘ, ਵੈਟਰਨਰੀ ਅਫਸਰ, ਸ੍ਰੀਮਤੀ ਵਿਦਿਆ ਭਗਤ ਜਿਲਾ ਫੂਡ ਸੇਫਟੀ ਅਫਸਰ ਜਲੰਧਰ ਅਤੇ ਕੁਲਵਿੰਦਰ ਸਿੰਘ ਡੇਅਰੀ ਇੰਸਪੈਕਟਰ ਟੀਮ ਵਿਚ ਸ਼ਾਮਿਲ ਸਨ। ੈਕਿੰਗ ਦੌਰਾਨ ਜਿਲਾ ਫੂਡ ਸੇਫਟੀ ਅਫਸਰ ਨੇ ਦੱਸਿਆ ਕਿ ਵੱਖ-ਵੱਖ ਡੇਅਰੀਆਂ ਤੋਂ ਦੁੱਧ, ਘਿਓ ਤੇ ਪਨੀਰ ਦੇ ਸੈਂਪਲ ਭਰੇ ਗਏ ਤੇ ਸੈਂਪਲ ਚੈੱਕ ਕਰਨ ਲਈ ਲੈਬਾਰਟਰੀ ਭੇਜੇ ਗਏ ਹਨ।
ਉਨਾਂ ਦੱਸਿਆ ਕਿ ਕਾਹਲੋਂ ਡੇਅਰੀ ਡੇਰਾ ਰੋਡ, ਗੁਰਦੇਵ ਡੇਅਰੀ ਸਿੰਬਲ ਚੌਕ ਬਟਾਲਾ, ਸਲਵਾਨ ਡੇਅਰੀ ਸਿੰਬਲ ਚੌਕ ਅਤੇ ਮਹਜਾਨ ਡੇਅਰੀ ਅਚਲੀ ਗੇਟ ਦੀਆਂ ਡੇਅਰੀਆਂ ਚੈਕ ਕੀਤੀਆਂ ਗਈਆਂ ਤੇ ਸੈਂਪਲ ਭਰੇ।ਉਨਾਂ ਅੱਗੇ ਦੱਸਿਆ ਕਿ ਡਿਪਟੀ ਕਮਿਸਨਰ ਗੁਰਲਵਲੀਨ ਸਿੰਘ ਸਿੱਧੂ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ ਭਰ ਵਿਚ ਲੋਕਾਂ ਨੂੰ ਦੁੱਧ ਅਤੇ ਦੁੱਧ ਪਦਾਰਥ ਤੋਂ ਬਣੀਆਂ ਵਸਤਾਂ ਸਾਫ ਸੁਥਰੀਆਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply