Thursday, July 9, 2026

ਪਾਵਰਕਾਮ ਜੱਥੇਬੰਦੀ ਦੇ ਆਗੂ ਓਮ ਪ੍ਰਕਾਸ਼ ਨੂੰ ਸੈਂਕੜੇ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ

ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਪਾਵਰਕਾਮ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਬਠਿੰਡਾ ਦੇ ਸਕੱਤਰ ਓਮ ਪ੍ਰਕਾਸ਼ ਦਾ ਬਠਿੰਡਾ ਵਿਖੇ ਸਸਕਾਰ ਕਰ ਦਿੱਤਾ ਹੈ, ਜਿਨ੍ਹਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਂਹਾਤ ਹੋ ਗਿਆ ਸੀ।ਉਨ੍ਹਾਂ ਦੇ ਸਸਕਾਰ ਮੌਕੇ ਵੱਡੀ ਗਿਣਤੀ ਬਿਜਲੀ ਮੁਲਾਜਮਾਂ, ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਤੇ ਆਮ ਲੋਕਾਂ ਨੇ ਪੁੱਜ ਕੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਇਸ ਮੌਕੇ ਇਨਕਲਾਬੀ ਗਰੁੱਪ ਮੱਖੂ  ਦੇ ਪੰਜਾਬ ਆਗੂ ਬਲਵੰਤ ਸਿੰਘ, ਟੀ.ਐਸ.ਯੂ ਦੇ ਸਾਬਕਾ ਜਰਨਲ ਸਕੱਤਰ ਜਗਤਾਰ ਸਿੰਘ ਉਪਲ, ਰਘਵਿੰਦਰ ਸਿੰਘ, ਕ੍ਰਿਸ਼ਨ ਦੇਵ, ਪ੍ਰੀਤਮ ਸਿੰਘ ਪਿੰਡੀ, ਨਰਿੰਦਰਪਾਲ, ਭੀਮ ਸੈਨ, ਨਛੱਤਰ ਸਿਘ, ਬਲਜੀਤ ਸਿੰਘ, ਹਰਜਿੰਦਰ ਸਿੰਘ, ਬਲਜਿੰਦਰ ਰਾਮ, ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਰਾਮ ਕੁਮਾਰ, ਅਮਰੀਕ ਸਿੰਘ, ਭੰਗਲ ਗਰੁੱਪ ਦੇ ਆਗੂ ਗੁਰਮੇਲ ਸਿੰਘ ਭਾਗੂ, ਜਗਜੀਤ ਮਹਿਤਾ, ਸਤਵਿੰਦਰ ਸਿੰਘ, ਸਾਬਕਾ ਪ੍ਰਧਾਨ ਲੇਖ ਰਾਜ, ਐਮ.ਐਸ.ਯੂ ਦੇ ਬਲਜੀਤ ਸਿੰਘ, ਰਾਵਲ ਸਿੰਘ, ਧੰਨਾ ਸਿੰਘ, ਗੁਰਜੰਟ ਸਿੰਘ, ਕ੍ਰਿਸ਼ਨ ਦੇਵ, ਮੋਹਨ ਲਾਲ, ਰਾਮ ਲਾਲ, ਪ੍ਰਕਾਸ਼ ਪਾਸਾ, ਗੁਰਸੇਵਕ ਸਿੰਘ, ਡੈਮੋਕਰੇਟਿਕ ਟੀਚਰ ਫਰੰਟ ਦੇ ਆਗੂ ਦਰਸ਼ਨ ਸਿੰਘ ਮੌੜ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੁਖਪਾਲ ਸਿੰਘ,ਸੁਖਮੰਦਰ ਸਿੰਘ,ਭਰਾਤਰੀ ਜੱਥੇਬੰਦੀਆਂ ਦੇ ਆਗੂ ਡਾ. ਅਜੀਤਪਾਲ, ਸੁਖਵਿੰਦਰ ਕੌਰ, ਮੁਖਤਿਆਰ ਕੌਰ, ਸੁਰਜੀਤ ਫੂਲ, ਜੇ.ਈ ਕੌਂਸਲ ਦੇ ਆਗੂ, ਇੰਜੀ. ਮਲਕੀਤ ਸਿੰਘ, ਅਸ਼ੋਕ ਕੁਮਾਰ, ਫਰੀਦਕੋਟ ਤੋਂ ਸਰਬਜੀਤ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਇੰਜੀਨੀਅਰ ਐਸ਼ੋਸ਼ੀਏਸ਼ਨ ਦੇ ਐਸ.ਡੀ.ਓ ਇੰਜੀ. ਸੁਰਿੰਦਰ ਗਿੱਲ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਲੋਕ ਸ਼ਾਮਲ ਸਨ।ਜਿਕਰਯੋਗ ਹੈ ਕਿ ਮ੍ਰਿਤਕ ਓਮ ਪ੍ਰਕਾਸ਼ ਨੇ ਪਾਵਰਕਾਮ ਵਿਚੋਂ ਦੋ ਮਹੀਨਿਆਂ ਬਾਅਦ ਸੇਵਾ ਮੁਕਤ ਹੋਣਾ ਸੀ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply