24 ਜੂਨ ਨੂੰ ਖ਼ਜ਼ਾਨਾ ਮੰਤਰੀ ਰੱਖਣਗੇ ਕਾਰਖਾਨੇ ਦਾ ਨੀਂਹ ਪੱਥਰ
ਬਠਿੰਡਾ, 22 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਯਤਨਾਂ ਨੂੰ ਬੂਰ ਪੈਂਦਾ ਹੋਇਆ
ਦਿਖਾਈ ਦੇ ਰਿਹਾ ਹੈ ? ਪੰਜਾਬ ਵਿੱਚ ਪਰਾਲੀ ਤੋਂ ਕੈਟਲ ਫੀਡ ਜਾਂ ਕੋਇਲਾ ਬਣਾਉਣ ਵਾਲੇ ਕਾਰਖਾਨੇ ਸਥਾਪਤ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲਾ ਕਾਰਖਾਨਾ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਮਹਿਮਾ ਸਰਜਾ ਵਿਖੇ 20 ਕਰੋੜ ਦੀ ਲਾਗਤ ਨਾਲ 20 ਏਕੜ ਵਿੱਚ ਬਣਾਇਆ ਜਾ ਰਿਹਾ ਹੈ।ਇਹ ਕਾਰਖਾਨਾ ਨੀਵੇ ਰੀਨਿਊਏਬਲ ਐਨਰਜੀ ਪ੍ਰਾਈਵੇਟ ਲਿਮਟਿਡ ਬਠਿੰਡਾ ਕੰਪਨੀ ਵੱਲੋਂ ਲਾਇਆ ਜਾ ਰਿਹਾ ਹੈ।ਜਿਸ ਦਾ ਨੀਂਹ ਪੱਥਰ 24 ਜੂਨ ਨੂੰ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਰੱਖਣ ਲਈ ਪਹੁੰਚ ਰਹੇ ਹਨ।ਉਨਾਂ ਦੇ ਨਾਲ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਕੰਪਨੀ ਦੇ ਚੇਅਰਮੈਨ ਅਬਦੁਲ ਸਮਦ ਮਿਲਥ, ਡਾਕਟਰ ਸੇਵਾ ਕੁਮਾਰ ਤੇ ਪ੍ਰਾਜੈਕਟ ਅਫ਼ਸਰ ਕਰਨਲ ਸੁਖਮੰਦਰ ਸਿੰਘ ਖੇੜਾ ਵੀ ਹਾਜ਼ਰ ਰਹਿਣਗੇ।ਇਲਾਕੇ ਦੇ ਪੰਚ, ਸਰਪੰਚ ਅਤੇ ਵੱਡੀ ਗਿਣਤੀ ਵਿੱਚ ਲੋਕ ਅਤੇ ਨੌਜਵਾਨ ਸ਼ਮੂਲੀਅਤ ਕਰਨਗੇ।
ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 150 ਕਾਰਖਾਨੇ ਸਥਾਪਿਤ ਕੀਤੇ ਜਾ ਰਹੇ ਹਨ।ਜਿਸ ਵਿਚੋਂ ਪਹਿਲਾ ਕਾਰਖਾਨਾ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਮਹਿਮਾ ਸਰਜਾ ਵਿਖੇ ਲਾਇਆ ਜਾ ਰਿਹਾ ਹੈ।ਇਸ ਵਿੱਚ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।ਉਥੇ ਹੀ ਪਰਾਲੀ ਨੂੰ ਸਾੜਨ ਤੋਂ ਰੋਕ ਵੀ ਲੱਗੇਗੀ, ਕਿਉਂਕਿ ਇਸ ਕਾਰਖਾਨੇ ਵਿੱਚ ਪਰਾਲੀ ਤੋਂ ਕੈਟਲ ਫੀਡ ਅਤੇ ਕੋਇਲਾ ਬਣਾਇਆ ਜਾਵੇਗਾ ਜੋ ਪੰਜਾਬ ਵਿੱਚ ਹੀ ਸਪਲਾਈ ਹੋਵੇਗਾ ਇਸ ਕਾਰਖਾਨੇ ਨਾਲ ਕਿਸਾਨਾਂ ਦੀ ਆਰਥਿਕ ਵੀ ਮਜਬੂਤ ਹੋਵੇਗੀ।ਇਸ ਪ੍ਰੋਗਰਾਮ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਜੋ ਵਾਅਦੇ ਇਲਾਕਾ ਨਿਵਾਸੀਆਂ ਨਾਲ ਕੀਤੇ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ, ਇਸ ਕਾਰਖਾਨੇ ਨਾਲ ਇਲਾਕੇ ਵਿੱਚ ਇੰਡਸਟਰੀ ਦੇ ਆਉਣ ਦਾ ਰਾਹ ਖੁੱਲ੍ਹੇਗਾ ਕਿਉਂਕਿ ਇਹ ਇਲਾਕਾ ਪਿਛਲੇ 10 ਸਾਲ ਤੋਂ ਵਿਕਾਸ ਪ੍ਰਤੀ ਅਣਗੌਲਿਆ ਗਿਆ ਸੀ।ਇਸ ਪ੍ਰਜੈਕਟ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਹੁਤ ਧੰਨਵਾਦ ਕਰਦੇ ਹਨ।ਉਨਾਂ ਦੱਸਿਆ ਕਿ ਇਸ ਦੇ ਨਾਲ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਸਟਰੀਟ ਲਾਈਟਾਂ ਅਤੇ ਨਹਿਰੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਵੱਡੇ ਪੱਧਰ `ਤੇ ਯਤਨ ਜਾਰੀ ਹਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media