ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸਿਹਤ ਵਿਭਾਗ ਵੱਲੋਂ ਅੱਜ ਸਵੇਰੇ ਵੱਲ੍ਹਾ ਮੰਡੀ ਵਿਖੇ ਪੰਜਾਬ ਤੰਦਰੁਸਤ ਮਿਸ਼ਨ ਤਹਿਤ ਡਿਪਟੀ ਕਸ਼ਿਨਰ
ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ।ਇਸ ਛਾਪੇਮਾਰੀ ਦੌਰਾਨ ਅਣਸੁਰੱਖਿਅਤ ਢੰਗ ਨਾਲ ਪਕਾਏ ਗਏ 92 ਕੈਰਿਟ ਅੰਬਾਂ ਨੂੰ ਨਸ਼ਟ ਕੀਤਾ ਗਿਆ।
ਲਖਵਿੰਦਰ ਸਿੰਘ ਭਾਗੋਵਾਲੀਆ, ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਪੰਜਾਬ ਤੰਦਰੁਸਤ ਮਿਸ਼ਨ ਤਹਿਤ ਮਿਲਾਵਟਖੋਰਾਂ ਅਤੇ ਕੈਲਸ਼ੀਅਮ ਕਾਰਬਾਈਟ ਨਾਲ ਪਕਾਏ ਜਾਣ ਵਾਲੇ ਫਲਾਂ ਨੂੰ ਲੈ ਕੇ ਅਚਨਚੇਤ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੈਲਸ਼ੀਅਮ ਕਾਰਬਾਈਟ ਨਾਲ ਪਕਾਏ ਗਏ ਫਲਾਂ ਨਾਲ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਨੇ ਵੱਲਾ ਸਬਜੀ ਮੰਡੀ ਦੇ ਵਪਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਅਣਸੁਰੱਖਿਅਤ ਢੰਗ ਨਾਲ ਫਲਾਂ ਨੂੰ ਪਕਾੳਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆਂ ਨਹੀਂ ਜਾਵੇਗਾ।ਉਨ੍ਹਾਂ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਫਲਾਂ ਨੂੰ ਪਕਾਉਣ ਲਈ ਰਾਇਪਨਿੰਗ ਸੈਂਟਰ ਖੋਲਣ ਤਾਂ ਜੋ ਆਮ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਨਾ ਹੋ ਸਕੇ।
ਭਾਗੋਵਾਲੀਆ ਨੇ ਦੱਸਿਆ ਕਿ ਇਸ ਛਾਪੇ ਦੀ ਸੂਚਨਾ ਲੀਕ ਹੋਣ ਕਾਰਨ ਕਈ ਟਰੱਕ ਫਲਾਂ ਦੇ ਅਗਾਂਹ-ਪਿਛਾਂਹ ਕਰ ਲਏ ਜਾਣ ਦੀ ਖਬਰ ਵੀ ਲੱਗੀ ਹੈ ਅਤੇ ਅੱਗੇ ਤੋਂ ਅਜਿਹਾ ਮੌਕਾ ਫਲ ਵਪਾਰੀਆਂ ਨੂੰ ਨਹੀਂ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਹ ਛਾਪੇ ਲਗਾਤਾਰ ਜਾਰੀ ਰਹਿਣਗੇ ਅਤੇ ਉਦੋਂ ਤੱਕ ਮੁਹਿੰਮ ਚੱਲੇਗੀ ਜਦੋਂ ਤੱਕ ਫਲ ਕੁਦਰਤੀ ਤਰੀਕੇ ਨਾਲ ਨਹੀਂ ਪਕਾਏ ਜਾਂਦੇ। ਉਨਾਂ ਵਪਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਫਲ ਪਕਾਉਣ ਲਈ ਰਾਈਪਿੰਗ ਚੈਂਬਰਾਂ ਦੀ ਵਰਤੋਂ ਕਰਨ ਅਤੇ ਲੋਕਾਂ ਦੀ ਜਾਨ ਨਾਲ ਖੇਡਣ।
ਇਸ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਨਾਲ ਵਿਜੈ ਕੁਮਾਰ ਨਾਇਬ ਤਹਿਸੀਲਦਾਰ, ਐਸ.ਐਚ.ਓ ਪ੍ਰਭਜੀਤ ਸਿੰਘ, ਫੂਡ ਸੇਫਟੀ ਅਫਸਰ ਗਗਨਦੀਪ ਕੌਰ ਅਤੇ ਮੁਨੀਸ਼ ਸੋਢੀ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media