Tuesday, June 23, 2026

ਸ਼ਾਨਦਾਰ ਪ੍ਰਾਪਤੀਆਂ ਸਦਕਾ ਪਠਾਨਕੋਟ ਨੂੰ ਮਿਲਿਆ ਵਿਸ਼ੇਸ਼ ਗੋਲਡ ਐਵਾਰਡ ਆਫ ਮੈਰਿਟ

PPN2306201808 ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪ੍ਰਸ਼ਾਸਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੇ ਸਿੱਖਿਆ ਵਿਭਾਗ ਵਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਨਾਮਜ਼ਦ ਹੋਏ ਸਨ, ਸਾਰੇ ਪ੍ਰੋਜੈਕਟਾਂ ਨੂੰ 8 ਐਵਾਰਡ ਆਫ ਮੈਰਿਟ ਮਿਲੇ ਹਨ।ਜਿਸ ਨਾਲ ਜ਼ਿਲਾ ਪਠਾਨਕੋਟ ਦਾ ਨਾਮ ਉਚਾ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਵੱਲੋਂ ਸਕਾਚ ਆਰਡ ਆਫ ਮੈਰਿਟ ਲਈ ਤਿੰਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਤਿੰਨ ਸਿੱਖਿਆ ਵਿਭਾਗ ਨਾਲ ਸੰਬੰਧਤ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ, ਜਿੰਨਾਂ ਦੀ ਪੇਸ਼ਕਾਰੀ ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪਾਲਸੀ ਦੇ ਆਡੀਟੋਰੀਅਮ `ਚ 15 ਮਈ ਨੂੰ ਕੀਤੀ ਗਈ।PPN2306201809
    ਕੁਲਵੰਤ ਸਿੰਘ ਨੇ ਦੱਸਿਆ ਕਿ ਦੇਸ਼ ਭਰ ਤੋਂ ਕੁੱਲ 3200 ਨਾਮਜ਼ਦਗੀਆਂ ਵਿੱਚੋਂ 1200 ਨੂੰ ਪੇਸ਼ਕਾਰੀ ਲਈ ਚੋਣ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਨਾਂ ਪ੍ਰੋਜੈਕਟਾਂ ਦੀ ਚੋਣ ਲਈ ਮਿਤੀ 22 ਮਈ ਤੋਂ 25 ਲਈ ਤੱਕ ਵੋਟਿੰਗ ਕੀਤੀ ਗਈ ਸੀ, ਜਿਸ ਵਿੱਚੋਂ 900 ਨਾਮਜ਼ਦਗੀਆਂ ਆਖਰੀ ਦੌਰ ਵਿੱਚ ਪਹੁੰਚੀਆਂ ਸਨ ਅਤੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਤ ਸਾਰੀਆ 6 ਨਾਮਜ਼ਦਗੀਆਂ ਅਵਾਰਡ ਆਫ ਮੈਰਿਟ ਲਈ ਚੁਣ ਲਈਆ ਗਈਆਂ ਸਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐਵਾਰਡ ਆਫ ਮੈਰਿਟ ਪ੍ਰਾਪਤ ਕਰਨ ਲਈ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ 4 ਮੈਂਬਰੀ ਟੀਮ ਆਈ.ਟੀ ਮਾਹਿਰ ਰਿਸਚਰਚ ਸਕਾਲਰ ਅਮਨ ਠਾਕੁਰ, ਅਧਿਆਪਕ ਨੀਰਜ ਸ਼ਰਮਾ ਅਤੇ ਸ਼੍ਰੀਮਤੀ ਨੀਤੂ ਆਈ.ਟੀ ਮਾਹਿਰ ਦਿੱਲੀ ਗਏ ਸਨ।ਉਨ੍ਹਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਝੋਨੇ ਪਰਾਲੀ ਦੀ ਸੰਭਾਲ ਨਾਮਜ਼ਦਗੀ ਨੂੰ ਦੋ ਗੋਲਡ, ਫਾਰਮ ਸਕੂਲ ਨੂੰ ਗੋਲਡ, ਖੇਤੀ ਪ੍ਰਸਾਰ ਸੇਵਾਵਾਂ ਵਿੱਚ ਸੋਸ਼ਲ ਮੀਡੀਆ ਦਾ ਯੋਗਦਾਨ ਨੂੰ ਪਾਇਲਟ, ਈ ਬਸਤਾ ਨੂੰ ਦੋ ਗੋਲਡ, ਮਿਸ਼ਨ ਰੀਅਡਮਿਸ਼ਨ ਨੂੰ ਤਾਂਬਾ, ਕੰਪਿਊਟਰ ਸਿੱਖਿਆ ਅਭਿਆਨ ਨੂੰ ਗੋਲਡ ਮੈਰਿਟ ਆਫ ਐਵਾਰਡ ਪ੍ਰਾਪਤ ਹੋਏ ਹਨ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੀ ਅਗਵਾਈ ਹੇਠ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਵਿਸ਼ੇਸ਼ ਗੋਲਡ ਅਵਾਰਡ ਆਫ ਮੈਰਿਟ ਮਿਲਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਨੇ ਸ਼ਹਿਰ ਵਾਸੀਆਂ ਅਤੇ ਸਮੂਹ ਯੰਗ ਇਨੋਵੇਟਿਵ ਫਾਰਮਰਜ ਵਟਸਐਪ ਸਮੂਹ ਦੇ ਸਮੂਹ ਮੈਂਬਰਾਂ ਦਾ ਵੋਟਿੰਗ ਕਰਨ ਲਈ ਧੰਨਵਾਦ  ਕੀਤਾ ਅਤੇ ਸਮੁੱਚੀ ਪਠਾਨਕੋਟ ਪ੍ਰਾਗਰੈਸਿਵ ਟੀਮ ਨੂੰ ਮੁਬਾਰਕਵਾਦ ਦਿਦਿਆਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਦੀ ਪ੍ਰਾਗਰੈਸਿਵ ਪਠਾਨਕੋਟ ਦੀ ਟੀਮ ਨੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 10 ਸਕਾਚ ਐਵਾਰਡ ਜਿੱਤ ਕੇ ਇੱਕ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਹ ਸਮਾਗਮ, ਸਕਾਚ ਫਾਉਂਡੇਸ਼ਨ ਗੁਰੂਗਰਾਮ ਹਰਿਆਣਾ ਸਮੂਹ ਵਲੋਂ ਹਰ ਸਾਲ ਕਰਵਾ ਕੇ, ਦੇਸ਼ ਭਰ ਦੇ ਜ਼ਿਲਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਬਿਹਤਰ ਲੋਕ ਭਲਾਈ ਕੰਮਾਂ ਦੀ ਚੋਣ ਕਰਕੇ ਇਨਾਮ ਦਿੱਤੇ ਜਾਂਦੇ ਹਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply