Monday, June 22, 2026

ਸੰਦੌੜ ਵਿਖੇ ਕਾਂਗਰਸੀ ਆਗੂਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜਾਹਰਾ

PPN2306201819ਸੰਦੌੜ, 21 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਾਂਗਰਸ ਪਾਰਟੀ ਵੱਲੋਂ ਆਪਣੇ ਵਰਕਰਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਦਿੱਤੇ ਅਰਥੀ ਫੂਕ ਮੁਜਾਹਰੇ ਦੇ ਦਿੱਤੇ ਸੱਦੇ ਤਹਿਤ ਅੱਜ ਕਸਬਾ ਸੰਦੌੜ ਵਿਖੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪੀ.ਏ ਦਰਬਾਰਾ ਸਿੰਘ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਝਨੇਰ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝਨੇਰ, ਸਰਪੰਚ ਇਕਬਾਲ ਸਿੰਘ ਜਾਤੀਵਾਲ, ਸੂਬਾ ਸਕੱਤਰ ਕਿਸਾਨ ਸੈਲ ਸੁਖਬੀਰ ਸਿੰਘ ਕਸਬਾ ਭੁਰਾਲ ਅਤੇ ਯੂਥ ਆਗੂ ਸੁੱਖਾ ਧਾਲੀਵਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਮੋਦੀ ਸਰਕਾਰ ਨੇ ਮਹਿੰਗਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਿਸ ਨਾਲ ਆਮ ਲੋਕਾਂ ਦੀਆਂ ਜੇਬਾਂ ਖਾਲੀ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਪਿਛਲੇ ਇਕ ਸਾਲ ਵਿਚ ਡੀਜਲ 15 ਰੁਪਏ ਪ੍ਰਤੀ ਲਿਟਰ ਵੱਧ ਚੁੱਕਾ ਹੈ, ਜਿਸ ਨਾਲ ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰ ਗਈ ਹੈ।
ਇਸ ਮੌਕੇ ਇਕਬਾਲ ਸਿੰਘ ਗਿੱਲ, ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਕਾਲਾ ਬਧਰਾਵਾਂ, ਸੁੱਖਾ ਦਸੌਧਾ ਸਿੰਘ ਵਾਲਾ, ਸੁਖਬੀਰ ਸਿੰਘ ਸਾਹੀ, ਡਾ. ਸਤਪਾਲ ਸਿੰਘ ਖੁਰਦ, ਅਮਨਾ ਕਹਿਲ, ਜਰਨੈਲ ਸਿੰਘ ਬਈਏਵਾਲ, ਅਵਤਾਰ ਸਿੰਘ ਮੱਕੜ, ਵਿਸਾਖਾ ਸਿੰਘ ਮਹੋਲੀ ਕਲਾਂ, ਕੇਵਲ ਸਿੰਘ ਝਨੇਰ, ਡਾ. ਹਰਪਾਲ ਸਿੰਘ ਸੰਦੌੜ, ਹਰਬੰਸ ਸਿੰਘ ਬਿਸ਼ਨਗੜ੍ਹ, ਦਲਜੀਤ ਸਿੰਘ ਮਾਣਕੀ, ਜਸਵਿੰਦਰ ਸਿੰਘ ਮਹੋਲੀ, ਬਿੰਦਰ ਸਿੰਘ ਝਨੇਰ, ਚਰਨਜੀਤ ਸਿੰਘ ਚੰਨਾ ਖੁਰਦ, ਮਨਜੀਤ ਸਿੰਘ ਕਲਿਆਣ, ਬਿੱਕਰ ਸਿੰਘ ਫਰਵਾਲੀ, ਬਿੰਦਰ ਸਿੰਘ ਰਾਠੀ ਆਦਿ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply