Monday, June 22, 2026

ਚੀਫ ਖਾਲਸਾ ਦੀਵਾਨ ਦਾ 149 ਕਰੋੜ ਦਾ ਬਜ਼ਟ ਸਰਬ ਸੰਮਤੀ ਨਾਲ ਪਾਸ

ਬਜਟ 2018-19 ਵਿਚ ਚੀਫ ਖਾਲਸਾ ਦੀਵਾਨ ਐਜੂਕੇਸ਼ਨ ਸਿਸਟਮ ਨੂੰ ਅਪਗ੍ਰੇਡ ਕਰਨ, ਫ੍ਰੀ ਕਿਤਾਬਾਂ ਤੇ ਲੋੜਵੰਦ ਵਿਦਿਆਰਥੀਆ ਨੂੰ ਆਰਥਿਕ ਸਹਾਇਤਾ ਦੇਣ ਲਈ ਪਿਛਲੇ ਸਾਲ ਨਾਲੋਂ ਵਧੇਰੇ ਰਾਸ਼ੀ ਦਾ ਰਾਖਵਾਂਕਰਨ
1 ਕਰੋੜ ਧਰਮ ਪ੍ਰਚਾਰ ਲਈ

PPN2406201805ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਸਾਲ 2018-19 ਦਾ 149 ਕਰੋੜ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਵਿਚੋਂ 99 ਕਰੋੜ ਦੇ ਰੈਵਿਨਿਊ ਬਜ਼ਜਟ ਨੂੰ ਪ੍ਰਵਾਨਗੀ ਦਿੱਤੀ।ਕੈਪੀਟਲ ਬਜ਼ਟ ਅਧੀਨ 50 ਕਰੋੜ ਦੀ ਰਕਮ ਰਿਜਰਵ ਰੱਖੀ ਗਈ, ਜੋ ਕਿ 7 ਮੈਂਬਰੀ ਬਜ਼ਟ ਕਮੇਟੀ ਵਲੋਂ ਜਾਂਚ ਪੜਤਾਲ ਕਰਨ ਉਪਰੰਤ 31 ਜੁਲਾਈ ਤੱਕ ਰਲੀਜ਼ ਕਰ ਦਿੱਤੀ ਜਾਵੇਗੀ।
ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2018-19 ਦਾ ਬਜ਼ਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਪਹਿਲਾਂ ਕਾਰਜਸਾਧਕ ਕਮੇਟੀ ਤੇ ਉਪਰੰਤ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਵਿਚ ਇਸ ਸਾਲ ਬਜਟ ਕਮੇਟੀ ਵਲੋਂ ਸੋਧੇ ਗਏ ਬਜ਼ਟ ਮੁਤਾਬਿਕ 149 ਕਰੋੜ ਦਾ ਬਜਟ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ।ਇਕੱਤਰਤਾਵਾਂ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ: ਸੰਤੋਖ ਸਿੰਘ ਨੇ ਕੀਤੀ।ਕਾਰਜਸਾਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਜਨਰਲ ਬਾਡੀ ਦੀ ਮੀਟਿੰਗ ਸਾਲ 2018-19 ਦਾ ਬਜਟ ਪੇਸ਼ ਕੀਤਾ ਤੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਇਸ ਮੌਕੇ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਵਿੱਤੀ ਸਾਲ 2018-19 ਵਿੱਚ ਪ੍ਰਵਾਨ ਕੀਤੇ ਗਏ ਰੈਵਿਨਿਉ ਖਰਚਿਆਂ ਅਧੀਨ ਬਜ਼ਟ 2018-19 ਵਿਚ ਚੀਫ ਖਾਲਸਾ ਦੀਵਾਨ ਐਜੂਕੇਸ਼ਨ ਸਿਸਟਮ ਨੂੰ ਅਪਗ੍ਰੇਡ ਕਰਨ, ਫ੍ਰੀ ਕਿਤਾਬਾਂ ਤੇ ਲੋੜਵੰਦ ਵਿਦਿਆਰਥੀਆ ਨੂੰ ਆਰਥਿਕ ਸਹਾਇਤਾ ਦੇਣ ਲਈ ਪਿਛਲੇ ਸਾਲ ਨਾਲੋਂ ਵਧੇਰੇ ਰਾਸ਼ੀ ਦਾ ਰਾਖਵਾਂਕਰਨ ਕੀਤਾ ਗਿਆ ਹੈ।ਬਜ਼ਟ ਵਿਚ 1 ਕਰੋੜ ਧਰਮ ਪ੍ਰਚਾਰ ਲਈ, 5 ਕਰੋੜ ਗਰੀਬ ਤੇ ਲੋੜਵੰਦ ਬੱਚਿਆਂ ਦੀਆਂ ਫੀਸਾਂ ਲਈ, 3 ਕਰੋੜ 50 ਲੱਖ ਪੇਂਡੂ ਸਕੂਲਾਂ ਦੇ ਵਿਕਾਸ ਲਈ, 3 ਕਰੋੜ 80 ਲੱਖ ਰੁਪਏ ਆਦਰਸ਼ ਸਕੂਲਾਂ, 40 ਲੱਖ ਬੱਚਿਆਂ ਨੂੰ ਫ੍ਰੀ ਸਕੂਲ ਕਿਤਾਬਾਂ ਮੁਹਈਆ ਕਰਵਾਉਣ ਲਈ ਰਾਖਵੇਂ ਰੱਖੇ ਗਏ ਹਨ।ਇਸ ਦੇ ਨਾਲ ਹੀ ਕੈਪੀਟਲ ਖਰਚਿਆਂ ਅਧੀਨ ਮੁੱਖ ਰੂਪ ਵਿੱਚ 2.93 ਕਰੋੜ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮੁਫਤ ਕਿਤਾਬਾਂ ਦੇਣ ਲਈ ਅਤੇ 10 ਕਰੋੜ ਚੀਫ ਖਾਲਸਾ ਦੀਵਾਨ ਦਾ ਟਾਟਾ ਗਰੁੱਪ ਦੀ ਸਾਂਝ ਨਾਲ ਛੇਤੀ ਹੀ ਸ਼ੁਰੂ ਹੋਣ ਵਾਲੇ ਨਵੇਂ ਕੈਂਸਰ ਕੇਅਰ ਹਸਪਤਾਲ ਦੀ ਜਮੀਨ ਖਰੀਦਣ ਲਈ, 2.50 ਕਰੋੜ ਸ਼ੁਭਮ ਇਨਕਲੇਵ ਅੰਮ੍ਰਿਤਸਰ ਦੇ ਨਵੇਂ ਸਕੂਲ ਦੀ ਇਮਾਰਤ ਉਸਾਰੀ ਦੀ ਸੰਪੂਰਨਤਾ ਲਈ ਰੱਖੇ ਗਏ ਹਨ ।
ਮੀਟਿੰਗ ਵਿੱਚ ਪ੍ਰਧਾਨ ਸੰਤੋਖ ਸਿੰਘ ਵਲੋਂ ਚੀਫ ਖਾਲਸਾ ਦੀਵਾਨ ਅਧੀਨ ਵਿਦਿਆਕ ਅਦਾਰਿਆਂ ਵਿਚ ਯੋਗ ਨਿਯੁੱਕਤੀਆਂ ਲਈ ਇੱਕ ਨਿਰਪੱਖ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ।ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਪਟਨਾ ਸਾਹਿਬ ਕਮੇਟੀ ਵਿੱਚ ਚੀਫ ਖਾਲਸਾ ਦੀਵਾਨ ਦੀ ਨੁਮਾਇੰਦਗੀ ਲਈ ਵੀ ਚੁਣਿਆ ਗਿਆ।ਚੀਫ ਖਾਲਸਾ ਦੀਵਾਨ ਦੇ 161 ਅਯੋਗ ਮੈਂਬਰਾਂ ਦੀ ਸ਼ਮੂਲੀਅਤ ਸੰਬੰਧੀ ਨਿਰਣਾ ਲੈਣ ਲਈ ਵੀ ਕਮੇਟੀ ਦੇ ਗਠਨ ਦਾ ਫੈਸਲਾ ਲਿਆ ਗਿਆ।ਸੋ ਚੀਫ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤੇ ਜਾਣ ਵਾਲੇ ਮੈਂਬਰਾਂ ਦੇ ਵਿਚਾਰ ਤੇ ਨਿਰਣੇ ਲਈ ਪੁੱਜੀ ਰਿਕਵੀਜੀਸ਼ਨ ਸੰਬੰਧੀ ਕਾਰਵਾਈ ਸਹਿਮਤੀ ਨਾਲ ਮੁਲਤਵੀ ਕਰ ਦਿੱਤੀ ਗਈ ।
ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਬਜ਼ਟ ਕਮੇਟੀ ਦਾ ਬਜ਼ਟ ਨੂੰ ਸੋਧਣ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਅਪੀਲ ਕੀਤੀ ਕਿ ਸਾਰੇ ਚੀਫ ਖਾਲਸਾ ਦੀਵਾਨ ਮੈਂਬਰਾਂ ਨੂੰ ਆਪਸੀ ਮਤਭੇਦ ਭੁੱਲ ਕੇ ਇਕਜੁੱਟ ਹੋ ਕੇ ਦੀਵਾਨ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ।
ਇਕੱਤਰਤਾਵਾਂ ਵਿੱਚ ਪ੍ਰਧਾਨ ਡਾ: ਸੰਤੋਖ ਸਿੰਘ, ਮੀਤ ਪ੍ਰਧਾਨ ਧੰਨਰਾਜ ਸਿੰਘ ਤੇ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਤੇ ਵੱਖ-ਵੱਖ ਸਥਾਨਾਂ ਦੇ ਸੀ.ਕੇ.ਡੀ ਲੋਕਲ ਕਮੇਟੀਆਂ ਦੇ ਪ੍ਰਧਾਨਾਂ ਸਮੇਤ ਚੀਫ ਖਾਲਸਾ ਦੀਵਾਨ ਦੇ ਮੈਂਬਰ ਮੌਜੂਦ ਸਨ।

Check Also

ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਲਈ ਰੋਜ਼ਾਨਾ ਯੋਗ ਅਭਿਆਸ ਕਰੋ – ਮੇਅਰ ਮੋਤੀ ਭਾਟੀਆ

ਅੰਮ੍ਰਿਤਸਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) …

Leave a Reply