Friday, April 10, 2026

ਨਾਬਾਲਗ ਲੜਕੀ ਨਾਲ ਦੋ ਨੋਜਵਾਨ ਵਲੋਂ ਜਬਰ ਜਿਨਾਹ- ਪਰਚਾ ਦਰਜ਼

PPN2706201805ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰਾਂ ਭਾਵੇਂ ਅੋਰਤਾਂ ਦੀ ਸੁੱਰਿਖਆ ਦੇ ਜਿਨ੍ਹੇ ਮਰਜ਼ੀ ਦਾਅਵੇ ਕਰਦੀ ਰਰੇ, ਪ੍ਰੰਤੂ ਅੋਰਤਾਂ ਨਾਲ ਅਜੇ ਵੀ ਬਲਾਤਕਾਰ ਵਰਗੇ ਸ਼ਰਮਨਾਕ ਅਪਰਾਧ ਨਹੀ ਰੁਕ ਰਹੇ।ਕਸਬੇ ਦੇ ਨੇੜਲੇ ਪਿੰਡ ਖੀਵਾਂ ਦਿਆਲੂ ਵਾਲਾ ਵਿਖੇ ਇਕ ਨਾਬਾਲਗ ਕੁੜੀ ਨਾਲ ਇਸੇ ਪਿੰਡ ਦੇ ਦੋ ਨੋਜਵਾਨਾਂ ਵੱਲੋ ਜਬਰ ਜਿਨਾਹ ਕਰਨ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਾਕਾ ਸਿੰਘ ਪੁੱਤਰ ਸੰਸਾਰ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੀਵਾਂ ਦਿਆਲੂ ਵਾਲਾ ਨੇ ਆਪਣੀ ਪਿੰਡ ਦੀ ਕੁੜੀ ਨਾਲ ਜਬਰ ਜਿਨਾਹ ਕੀਤਾ।ਪੀੜ੍ਹਤ ਲੜਕੀ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਪਾਣੀ ਲਾਉਣ ਗਿਆ ਹੋਇਆ ਸੀ ਤਾਂ ਪਿੌਡ ਦੇ ਦੋ ਨੋਜਵਾਨਾਂ ਨੇ ਉਸ ਦੀ ਨਾਬਾਲਿਗ ਧੀਅ ਨੂੰ ਜ਼ਬਰਦਸਤੀ ਮੋਟਰਸਾਇਕਲ ਤੇ ਬੈਠਾ ਕੇ ਖੇਤਾਂ ਵਿੱਚ ਲੈ ਗਏ, ਜਿਥੇ ਉਹਨਾਂ ਨੇ ਉਸ ਨਾਲ ਜ਼ਬਰ ਜ਼ਨਾਹ ਕੀਤਾ।ਪੀੜਤ ਲੜਕੀ ਨੂੰ ਤਰੁੰਤ ਸਿਵਲ ਹਸਪਤਾਲ ਭੀਖੀ ਵਿਖੇ ਦਾਖਲ ਕਰਵਾਇਆ ਗਿਆ।ਜਿਥੋਂ ਉਸ ਨੂੰ ਮਾਨਸਾ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।ਪੁਲਿਸ ਜਾਂਚ ਅਧਿਕਾਰੀ ਗਮਦੂਰ ਸਿੰਘ ਨੇ ਦੱਸਿਆ ਹੈ ਕਿ ਲੜਕੀ ਦੇ ਬਿਆਨਾਂ ਦੇ ਅਧਾਰ `ਤੇ ਕਾਕਾ ਸਿੰਘ ਪੁੱਤਰ ਸੰਸਾਰ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੀਵਾਂ ਦਿਆਲੂ ਵਾਲਾ `ਤੇ ਪਰਚਾ ਦਰਜ ਕਰ ਲਿਆ ਹੈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply