ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਬ ਡਵੀਜਨ ਸਾਂਝ ਕੇਦਰ ਵੱਲੋ ਸਥਾਨਕ ਟਰੱਕ ਯੂਨੀਅਨ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਥੇ ਥਾਣਾ ਮੁਖੀ ਅੰਗਰੇਜ਼ ਸਿੰਘ ਹੁੰਦਲ ਅਤੇ ਸਾਂਝ ਕੇਦਰ ਦੇ ਸੁਖਦਰਸ਼ਨ ਸਿੰਘ ਤੇ ਸਮਰਾਟਵੀਰ ਨੇ ਨਸ਼ਿਆਂ ਤੋ ਹੋਣ ਵਾਲੇ ਸਮਾਜਿਕ, ਆਰਥਿਕ ਅਤੇ ਸਰੀਰਿਕ ਨੁਕਸਾਨ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਕੋਈ ਪਿੰਡ ਜਾ ਸ਼ਹਿਰ ਵਾਸੀਆਂ ਨੂੰ ਨਸ਼ਾ ਵੇਚਦਾ ਹੈ ਤਾਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿਉ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਨੱਥ ਪਾਈ ਜਾ ਸਕੇ।ਇਸ ਤੋ ਇਲਾਵਾ ਹਾਜਰੀਨ ਨੂੰ ਨਸ਼ੇ ਤੋ ਦੂਰ ਰਹਿਣ ਅਤੇ ਸਮਾਜਿਕ ਭਲਾਈ ਕੰਮਾ ਵਿਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।ਇਸ ਸਮੇ ਟਰੱਕ ੳਪਰੇਟਰਾਂ ਅਤੇ ਡਰਾਇਵਰਾ ਨੂੰ ਏ.ਐਸ.ਆਈ ਸ਼ੁਰੇਸ਼ ਕੁਮਾਰ ਨੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਮੰਚ ਸੰਚਾਲਨ ਜਸਵੀਰ ਸਿੰਘ ਸਾਂਝ ਕੇਦਰ ਜੋਗਾ ਨੇ ਬਾਖੂਬੀ ਕੀਤਾ।ਮਹਿੰਮ ਵਿਚ ਅਮਨਦੀਪ ਸਿੰਘ ਦੀ ਟੀਮ ਨੇ ਨਸ਼ਿਆਂ ਦੇ ਮਾਰੂ ਪ੍ਰਭਾਵਾ ਪ੍ਰਤੀ ਬਹੁਤ ਹੀ ਭਾਵੁਕ ਨੁੱਕੜ ਨਾਟਕ ‘ਹੋਕਾ’ ਪੇਸ਼ ਕੀਤਾ।
ਇਸ ਮੋਕੇ ਵਿਨੋਦ ਸਿੰਗਲਾ ਪ੍ਰਧਾਨ ਨਗਰ ਪੰਚਾਇਤ ਭੀਖੀ, ਬਲਵਿੰਦਰ ਸਿੰਘ, ਵਿਪਨ ਕੁਮਾਰ , ਦੀਪਕ ਕੁਮਾਰ ,ਬੱਗਾ ਢੋਲੀ, ਕੁਲਸ਼ੇਰ ਰੂਬਲ, ਜਸਵਿੰਦਰ ਸਿੰਘ, ਗੁਰਮੇਜ ਸਿੰਘ ਸਮਾਓ, ਗੁਰਤੇਜ ਸਿੰਘ ਚਹਿਲ, ਪ੍ਰਗਟ ਸਿੰਘ ਸਮਾਓ ਵੱਲੋ ਬੂਟੇ ਲਗਾਏ।ਇਸ ਅਵਸਰ ਤੇ ਸਾਂਝ ਕਮੇਟੀ ਭੀਖੀ ਦੇ ਮੈਬਰ ਨਵਜੋਤ ਜਿੰਦਲ, ਗੁਰਮੇਲ ਧਲੇਵਾ , ਪ੍ਰਦੀਪ ਕੁਮਾਰ, ਰਜਨੀਸ਼ ਕਾਲਾ ਅਤੇ ਟੈਕਸੀ ਯੂਨੀਅਨ ਭੀਖੀ ਵਿੱਚੋ ਅਮਰੀਕ ਸਿੰਘ ਪ੍ਰਧਾਨ, ਕਾਕਾ ਸਿੰਘ, ਕ੍ਰਿਸ਼ਨ ਮਹੰਤ, ਜੱਗਾ ਮੱਤੀ ਪ੍ਰਧਾਨ ਅਤੇ ਪੱਲੇਦਾਰ ਯੂਨੀਅਨ ਦਾ ਪ੍ਰਧਾਨ ਜਗਤਾਰ ਸਿੰਘ, ਟਰਾਲੀ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ, ਰਾਜਾ ਅਲੀਸ਼ੇਰ ਮੋਜੂਦ ਸਨ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media