ਭੀਖੀ, 26 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਹਿਲ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋ ਪੰਜਾਬੀਓ ਜਾਗੋ ਨਸ਼ੇ ਤਿਆਗੋ ਮੁਹਿੰਮ ਤਹਿਤ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਨਸ਼ਿਆ ਤੋਂ ਛੁਟਕਾਰੇ ਪ੍ਰਤੀ ਕਰਾਏ ਗਏ ਸਮਾਗਮ ਵਿੱਚ ਡਾ. ਹਰਪਾਲ ਸਰਾਂ ਇਕੱਤਰ ਲੋਕਾ ਨੂੰ ਇਸ ਦੇ ਮਾੜ੍ਹੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ੇ ਦੀ ਲੱਤ ਜਿੱਥੇ ਪਰਿਵਾਰ ਨੂੰ ਦੁੱਖੀ ਕਰਦੀ ਹੈ, ਉਥੇ ਨਸ਼ਾ ਕਰਨ ਵਾਲਾ ਵਿਅਕਤੀ ਸਮਾਜ ਲਈ ਵੀ ਘਾਤਕ ਸਿੱਧ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮਿੱਸਿਆ ਦੇ ਹੱਲ ਲਈ ਸਮਾਜ ਦੇ ਹਰ ਵਰਗ ਨੂੰ ਹੀ ਜਾਗਰੂਕ ਹੋਣਾ ਪਵੇਗਾ।ਇਸ ਤੋਂ ਇਲਾਵਾ ਡਾ. ਫਾਜਿਲ ਸੰਘਾ, ਅਜੈਪਾਲ ਮਾਨਸ਼ਾਹੀਆਂ, ਜਸਪਾਲ ਸਿੰਘ ਭੱਟੀ ਨੇ ਵੀ ਵਿਚਾਰ ਰੱਖੇ।ਇਸ ਮੋਕੇ ਸਟਾਰ ਯੂਥ ਕਲੱਬ ਦੇ ਪ੍ਰਧਾਨ ਬਹਾਦਰ ਖਾਂ, ਰਾਜਿੰਦਰ ਸਿੰਘ, ਗੁਰਭੁਪਿੰਦਰ ਸਿੰਘ, ਮੱਖਣ ਸਿੰਘ, ਸਤਨਾਮ ਸਿੰਘ ਸੋਹੀ, ਬਲਜਿੰਦਰ ਸਿੰਘ, ਕਾਲਾ, ਪੰਚ ਰਣਜੀਤ ਸਿੰਘ, ਬਲਜਿੰਦਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਆਦਿ ਮੌਜੂਦ ਸਨ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media