Thursday, April 9, 2026

ਅਕਾਲੀ ਦਲ ਵਲੋਂ ਤੇਲ ਕੀਮਤਾਂ ਦੇ ਵਾਧੇ ਖ਼ਿਲਾਫ਼ ਕਾਂਗਰਸ ਸਰਕਾਰ ਵਿਰੁੱਧ ਰੋਸ ਧਰਨਾ

ਵੈਟ ਘੱਟ ਕਰਨ ਲਈ ਡੀ.ਸੀ ਨੂੰ ਸੌਂਪਿਆ

PPN2706201819ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ੋ੍ਰੋਮਣੀ ਅਕਾਲੀ ਦਲ ਨੇ ਤੇਲ ਕੀਮਤਾਂ ਵਿਚ ਵਾਧੇ ਤੋਂ ਆਮ ਲੋਕਾਂ ਨੂੰ ਰਾਹਤ ਨਾ ਦੇਣ ’ਤੇ ਸੂਬਾ ਸਰਕਾਰ ਵਿਰੁੱਧ ਗਰਮੀ ਵਿੱਚ ਜ਼ਬਰਦਸਤ ਰੋਸ ਧਰਨਾ ਦਿੰਦਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿਤਾ।
ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਨੇ ਵਧੀਆਂ ਤੇਲ ਕੀਮਤਾਂ ਲਈ ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਸੂਬਾ ਸਰਕਾਰ ਦਾ ਵੈਟ ਅਤੇ ਹੋਰ ਟੈਕਸ ਘਟ ਕਰਨ ਤੋਂ ਇਲਾਵਾ ਤੇਲ ਕੀਮਤਾਂ ਨੂੰ ਜੀ.ਐਸ.ਟੀ ਅਧੀਨ ਲਿਆਉਣ ਲਈ ਕੇਂਦਰ ਅਤੇ ਜੀ.ਐਸ.ਟੀ ਕੌਂਸਲ ਨੂੰ ਕੈਬਨਿਟ ਤੋਂ ਮਤਾ ਪਾਸ ਕਰ ਕੇ ਭੇਜਣ ਦੀ ਮੰਗ ਕੀਤੀ।

PPN2706201818
ਇਸ ਮੌਕੇ ਅਕਾਲੀ ਆਗੂ ਅਤੇ ਵਰਕਰਾਂ ਵੱਲੋਂ ਪੈਟਰੋਲ ਡੀਜ਼ਲ ਰੇਟ ਘਟਾਓ ਕਿਸਾਨ, ਵਪਾਰੀ, ਵਿਦਿਆਰਥੀ, ਮੁਲਾਜ਼ਮ ਤੇ ਟਰਾਂਸਪੋਰਟ ਬਚਾਓ, ਮਹਿੰਗਾਈ ਨੂੰ ਨੱਥ ਪਾਓ ਤੇਲ ਕੀਮਤਾਂ ਘਟਾਓ ਆਦਿ ਬੈਨਰ ਚੁੱਕੇ ਹੋਏ ਸਨ।ਲੋਪੋਕੇ ਤੋਂ ਇਲਾਵਾ ਜ਼ਿਲੇ੍ਹ ਦੇ ਸਾਬਕਾ ਵਿਧਾਇਕਾਂ ਅਮਰਪਾਲ ਸਿੰਘ ਬੋਨੀ ਅਜਨਾਲਾ, ਮਲਕੀਤ ਸਿੰਘ ਏ.ਆਰ, ਦਲਬੀਰ ਸਿੰਘ ਵੇਰਕਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਨੇ ਸੂਬਾ ਸਰਕਾਰ ਵਲੋਂ ਕਾਂਗਰਸ ਪਾਰਟੀ ਰਾਹੀਂ ਕੇਂਦਰ ਸਰਕਾਰ ਵਿਰੁੱਧ ਝੂਠਾ ਅਤੇ ਕੂੜ ਪ੍ਰਚਾਰ ਕਰਾਉਣ ਦਾ ਦੋਸ਼ ਲਾਇਆ । ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਲਈ ਸੂਬਾ ਸਰਕਾਰ ਵਲੋਂ ਪੈਟਰੋਲ ਉਪਰ ਲਗਾਇਆ ਜਾ ਰਿਹਾ 35.14% ਅਤੇ ਡੀਜ਼ਲ ਉਪਰ ਲਗਾਇਆ ਜਾ ਰਿਹਾ 17.34% ਦਾ ਟੈਕਸ ਤੁਰੰਤ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਇਸ ਮੌਕੇ ਮੇਜਰ ਸ਼ਿਵੀ, ਰਣਬੀਰ ਸਿੰਘ ਰਾਣਾ ਲੋਪੋਕੇ, ਸੰਦੀਪ ਸਿੰਘ ਏ.ਆਰ, ਐਡਵੋਕੇਟ ਭਗਵੰਤ ਸਿੰਘ ਸਿਅਲਕਾ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ, ਬਾਵਾ ਸਿੰਘ ਗੁਮਾਨਪੁਰਾ, ਬਿਕਰਮਜੀਤ ਸਿੰਘ ਕੋਟਲਾ, ਹਰਦਲਬੀਰ ਸਿੰਘ ਸ਼ਾਹ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਗੁਰਪ੍ਰੀਤ ਸਿੰਘ ਰੰਧਾਵਾ, ਅਜੈਬੀਰਪਾਲ ਸਿੰਘ ਰੰਧਾਵਾ, ਅਨਵਰ ਮਸੀਹ, ਕਿਰਨਪ੍ਰੀਤ ਸਿੰਘ ਮੋਨੂ, ਦਲਜਿੰਦਰਬੀਰ ਸਿੰਘ ਵਿਰਕ, ਗਗਨਦੀਪ ਸਿੰਘ ਜੱਜ ਰਈਆ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਸਿੰਘ ਧਾਰੀਵਾਲ, ਸੋਨੂ ਸੋਹਲ, ਰਜਿੰਦਰ ਸਿੰਘ ਮਰਵਾਹਾ, ਕਸ਼ਮੀਰ ਸਿੰਘ ਸਾਬਕਾ ਡਿਪਟੀ ਮੇਅਰ, ਅਵਿਨਾਸ਼ ਜੌਲੀ ਸਾਬਕਾ ਡਿਪਟੀ ਮੇਅਰ, ਸੁਰਿੰਦਰ ਸੁਲਤਾਨਵਿੰਡ, ਮਨਮੋਹਨ ਸਿੰਘ ਬੰਟੀ, ਜਸਕਰਨ ਸਿੰਘ ਕੌਂਸਲਰ, ਮੁਖ਼ਤਿਆਰ ਸਿੰਘ ਕੌਂਸਲਰ, ਪੰਮਾ ਕੌਂਸਲਰ, ਲਾਲੀ ਕੋਹਾਲੀ, ਸਰਬਜੀਤ ਲੋਧੀਗੁਜਰ, ਹਰਜੀਤ ਵਰਨਾਲੀ, ਰਾਜਾ ਲਦੇਹ, ਸੁਵਿੰਦਰ ਝੰਜੋਟੀ ਆਦਿ ਤੋਂ ਇਲਾਵਾ ਪੰਚ ਸਰਪੰਚ ਹਾਜਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply