Wednesday, April 8, 2026

ਬੱਲੂਆਣਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਨਸ਼ਿਆਂ ਦੀ ਭਰਮਾਰ ?

20 ਸਾਲ ਦੀ ਉਮਰ ਤੋਂ ਘੱਟ ਨੌਜਵਾਨ ਚਿੱਟੇ ਨੇ ਘੇਰੇ

ਬਠਿੰਡਾ, 27 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਕੇ ਸਹੁੰ ਖਾਧੀ ਸੀ ਕਿ ਚਾਰ ਹਫਤਿਆਂ ਵਿੱਚ ਨਸ਼ੇ ਖਤਮ ਕਰ ਦੇਵਾਂਗਾ, ਪਰ ਜਮੀਨੀ ਪੱਧਰ `ਤੇ ਅਜਿਹੀ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ, ਜਿਸ ਨਾਲੇ ਨਸ਼ਿਆਂ ਨੂੰ ਠੱਲ੍ਹ ਪੈ ਸਕੇ।ਇਹਨਾਂ ਭਿਆਨਕ ਨਸ਼ਿਆਂ ਕਾਰਨ ਪਿਛਲੇ ਇੱਕ ਹਫਤੇ ਵਿੱਚ 14 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ।ਇਹਨਾਂ ਮੌਤਾਂ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਤੇ ਇਹ ਨਸ਼ੇ ਧੜਾਧੜ ਵਿਕ ਰਹੇ ਹਨ।ਇਸੇ ਤਰ੍ਹਾਂ ਹੀ ਪਿੰਡ ਬੱਲੂਆਣਾ ਤੇ ਆਸ ਪਾਸ ਦੇ ਪਿੰਡਾਂ ਵਿੱਚ ਨਸ਼ਿਆਂ ਦੀ ਭਰਮਾਰ ਹੈ ਜਿਸ ਵਿੱਚ ਚਿੱਟਾ, ਮੈਡੀਕਲ ਗੋਲੀਆਂ ਤੇ ਟੀਕੇ ਨੌਜਵਾਨਾਂ ਵਲੋਂ ਵਰਤੇ ਜਾ ਰਹੇ ਹਨ।ਪਿੰਡ ਬੱਲੂਆਣਾ ਦਾ ਇੱਕ ਨੌਜਵਾਨ ਤਾਂ ਨਸ਼ਾ ਛੱਡਣ ਲਈ ਪਿਛਲੇ ਦੋ ਸਾਲਾਂ ਤੋਂ ਨਸ਼ਾ ਛੁਡਾਉ ਕੇਂਦਰਾਂ ਦੇ ਗੇੜੇ ਕੱਢ ਰਿਹਾ ਹੈ, ਪਰ ਨਸ਼ਾ ਛੁੜਾਉ ਕੇਂਦਰਾਂ ਦੀ ਦਵਾਈ ਇਸ ਨੌਜਵਾਨ ਦੇ ਰਾਸ ਨਹੀਂ ਆ ਰਹੀ।ਪਿਛਲੇ ਦਿਨੀਂ ਇੱਕ ਨੌਜਵਾਨ ਟੀਕਾ ਲਾਉਂਦੇ ਸਮੇਂ ਧੁੱਪ ਵਿੱਚ ਡਿੱਗ ਪਿਆ ਤੇ ਸ਼ਾਮ ਨੂੰ ਜਾ ਕੇ ਉਸ ਦੇ ਮਾਪਿਆਂ ਵਲੋਂ ਉਸਨੂੰ ਉਥੋਂ ਚੁੱਕਿਆ ਗਿਆ।ਅਜਿਹੀਆਂ ਘਟਨਾਵਾਂ ਕਰਕੇ ਪ੍ਰਸ਼ਾਸ਼ਨ ਤੇ ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ।ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਬੱਲੂਆਣਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾ ਦਾ ਫੋਨ ਬੰਦ ਸੀ।ਇਸ ਬਾਰੇ ਮੁਨਸ਼ੀ ਦਾ ਕਹਿਣਾ ਸੀ ਕਿ ਜਦੋਂ ਹੀ ਨਵੇਂ ਇੰਚਾਰਜ ਜੁਆਇੰਨ ਕਰਦੇ ਹਨ ਤਾਂ ਇਸ ਬਾਰੇ ਪੜਤਾਲ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply