ਅੰਮ੍ਰਿਤਸਰ, ਜੂਨ 27 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪ੍ਰਦੂਸਣ ਮੁਕਤ ਕਰਨ ਲਈ ਜੁਲਾਈ ਦੇ ਪਹਿਲੇ ਹਫਤੇ ਤੋਂ ਵਾਹਨਾਂ `ਤੇ ਮੁਕੰਮਲ ਪਾਬੰਧੀ ਲੱਗ ਜਾਵੇਗੀ।ਸਿਰਫ ਸਾਈਕਲ ਅਤੇ ਈ-ਰਿਕਸ਼ਾ ਹੀ ਵਰਤੋਂ ਵਿਚ ਲਿਆਂਦੇ ਜਾਣਗੇ।ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਵੱਲੋਂ ਇਸ ਦਾ ਬਕਾਇਦਾ ਟਰਾਈਲ ਲਿਆ ਗਿਆ।ਵਧ ਰਹੇ ਆਵਾਜਾਈ ਦੇ ਪ੍ਰਦੂਸ਼ਨ ਨੂੰ ਘਟਾਉਣ ਲਈ ਕੈਂਪਸ ਵਿਚ ਆਵਾਜਾਈ ਲਈ ਸਾਈਕਲਾਂ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।
ਭਾਰਤ ਦੀ ਪ੍ਰਸਿੱਧ ਕੰਪਨੀ ਹੈਕਸੀ ਹੀਰੋ ਸਾਇਕਲ ਵਲੋਂ ਯੂਨੀਵਰਸਿਟੀ ਨਾਲ ਸਮਾਰਟ ਸਾਈਕਲ ਦੇਣ ਦਾ ਸਹਿਯੋਗ ਕੀਤਾ ਗਿਆ ਹੈ।ਇਸ ਨਾਲ ਯੂਨੀਵਰਸਿਟੀ ਵਿਖੇ ਪ੍ਰਦੂਸ਼ਣ ਘਟਣ ਦੇ ਨਾਲ-ਨਾਲ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਵਸਨੀਕਾਂ ਦੀ ਸੇਹਤ ਵਿਚ ਵੀ ਸੁਧਾਰ ਹੋਵੇਗਾ।ਇਸ ਸਬੰਧੀ ਅੱਜ ਏਥੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵਲੋਂ ਟਰਾਇਲ ਵੀ ਆਰੰਭ ਕਰ ਦਿੱਤਾ ਗਿਆ ਹੈ।ਇਹ ਛੇਤੀ ਹੀ ਰਸਮੀ ਤੌਰ ਤੇ ਲਾਗੂ ਅਤੇ ਲਾਜ਼ਮੀ ਕਰ ਦਿੱਤਾ ਜਾਵੇਗਾ।
ਪ੍ਰੋ. ਸੰਧੂ ਨੇ ਦੱਸਿਆ ਕੇ ਆਜੋਕੀ ਪੀੜੀ ਨੂੰ ਵਾਤਾਵਰਨ ਅਤੇ ਸੇਹਤ ਪ੍ਰਤੀ ਸੁਚੇਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਅਤੇ ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਅਤੇ ਯੂਨੀਵਰਸਿਟੀ ਵਸਨੀਕ ਇਸ ਨੂੰ ਸਫਲ ਕਰਨ ਲਈ ਆਪਣਾ ਯੋਗਦਾਨ ਦੇਣਗੇ।ਉਨ੍ਹਾਂ ਦੱਸਿਆ ਕਿ ਹੈਕਸੀ ਹੀਰੋ ਸਾਇਕਲ ਵੱਲੋਂ 300 ਸਮਾਰਟ ਸਾਈਕਲ, ਈ-ਰਿਕਸ਼ਾ ਯੂਨੀਵਰਸਿਟੀ ਨੂੰ ਦਿੱਤੇ ਗਏ ਹਨ ਜੋ ਕਿ ਹਰ ਵਰਤੋਂ ਕਰਨ ਵਾਲੇ ਲਈ ਮਾਮੂਲੀ ਕਿਰਾਏ ਤੇ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਾਈਕਲ ਆਪਣੇ ਮੋਬਾਇਲ ਦੇ ਐਪ ਦੀ ਸਧਾਰਨ ਵਰਤੋਂ ਕਰਨ ਨਾਲ ਰਜਿਸਟਰ ਕੀਤੇ ਜਾ ਸਕਦੇ ਹਨ ਅਤੇ ਇਸ ਸਹੂਲਤ ਦਾ ਲਾਭ ਉਠਾਇਆ ਜਾ ਸਕਦਾ ਹੈ।
ਕੰਪਨੀ ਤੋਂ ਪ੍ਰੋਜੈਕਟ ਮੈਨੇਜਰ ਰੀਂਕਲ ਮੱਕੜ ਨੇ ਕਿਹਾ ਕਿ ਇਹ ਸਮਾਰਟ ਸਾਈਕਲ ਪਹਿਲੀ ਵਾਰ ਕੰਪਨੀ ਵੱਲੋਂ ਮਾਰਕੀਟ ਵਿਚ ਲਿਆਂਦੇ ਗਏ ਹਨ ਅਤੇ ਵਿਦਿਆਰਥੀਆਂ ਦੀ ਵਰਤੋਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ।ਇਹ ਸਮਾਰਟ ਸਾਈਕਲ ਟਿਊਬਲੈਸ ਅਤੇ ਜੰਗਾਲ ਮੁਕਤ ਹਨ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media