ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ
ਸਕੱਤਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਖਾਦ, ਦਵਾਈਆਂ ਅਤੇ ਬੀਜਾਂ ਦੇ ਡੀਲਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਖੇਤੀ ਜਿਨਸਾਂ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਪੱਕਾ ਬਿੱਲ ਜਰੂਰ ਦੇਣ।ਉਨ੍ਹਾਂ ਦੱਸਿਆ ਕਿ ਪੱਕੇ ਬਿੱਲ ਵਿੱਚ ਕੰਪਨੀ ਦਾ ਨਾਮ, ਲਾਟ ਨੰਬਰ, ਮਿਆਦ ਖਤਮ ਹੋਣ ਦੀ ਮਿਤੀ, ਰੇਟ ਆਦਿ ਦਾ ਪੂਰਾ ਵੇਰਵਾ ਦਿੱਤਾ ਜਾਦਾ ਹੈ, ਜੋ ਕਿਸਾਨਾਂ ਨੰੂ ਖੇਤੀ ਜਿਨਸ ਦੀ ਪੂਰੀ ਜਾਣਕਾਰੀ ਦੱਸਦਾ ਹੈ ਅਤੇ ਕਿਸੇ ਤਰਾਂ ਦੀ ਮੁਸ਼ਕਲ ਸਮੇਂ ਉਸ ਬਿੱਲ ਅਨੁਸਾਰ ਹੀ ਕਾਨੰੂਨੀ ਕਾਰਵਾਈ ਉਸ ਡੀਲਰ ਖਿਲਾਫ ਅਤੇ ਉਸ ਸਬੰਧਤ ਕੰਪਨੀ ਖਿਲਾਫ ਹੋ ਸਕਦੀ ਹੈ।
ਛੀਨਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖਾਦ, ਬੀਜ਼ ਅਤੇ ਕੀੜੇਮਾਰ ਦਵਾਈਆਂ ਖਰੀਦਦੇ ਸਮੇਂ ਪੱਕਾ ਬਿੱਲ ਜਰੂਰ ਲੈਣ ਅਤੇ ਜੇਕਰ ਕੋਈ ਵੀ ਡੀਲਰ ਇਸ ਤੋਂ ਇਨਕਾਰੀ ਕਰਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਬਿੱਲ ਨਾ ਦੇਣ ਵਾਲੇ ਡੀਲਰ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ।
ਉਹਨਾ ਸਮੂਹ ਖੇਤੀਬਾੜੀ ਅਧਿਕਾਰੀਆਂ ਨੰੂ ਹਦਾਇਤ ਕਰਦਿਆਂ ਕਿਹਾ ਇਸ ਸਮੇ ਕਿਸਾਨ ਜਿੰਕ ਸਲਫੇਟ, ਨਦੀਨਾਸ਼ਕ ਦਵਾਈ ਆਦਿ ਖਰੀਦ ਰਹੇ ਹਨ।ਇਸ ਲਈ ਰੋਜਾਨਾ ਆਪਣੇ ਹਲਕੇ ਦੇ 10-10 ਕਿਸਾਨਾਂ ਨੰੂ ਮਿਲ ਕੇ ਪੁੱਛਿਆ ਜਾਵੇ ਕਿ ਉਹਨਾਂ ਨੂੰ ਡੀਲਰ ਵਲੋਂ ਬਿੱਲ ਦਿੱਤਾ ਗਿਆ ਹੈ ਜਾਂ ਨਹੀਂ ਹੈ।ਇਸ ਸਬੰਧੀ ਬਲਾਕ ਪੱਧਰ `ਤੇ ਰਿਪੋਰਟ ਇਕੱਤਰ ਕਰਕੇ ਸਾਰੇ ਅਧਿਕਾਰੀ ਮੁੱਖ ਖੇਤੀਬਾੜੀ ਅਫਸਰ ਨੰੂ ਦੇਣਗੇ।ਉਨ੍ਹਾਂ ਕਿਹਾ ਕਿ ਇਹ ਰਿਪੋਰਟ ਅਗਲੇਰੀ ਕਾਰਵਾਈ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੰੂ ਭੇਜੀ ਜਾਵੇਗੀ।ਇਸ ਕੰਮ ਨੰੂ ਮੁਹਿੰਮ ਦੇ ਤੋਰ ਕੇ ਕੀਤਾ ਜਾਵੇ ਤਾਂ ਜੋ ਕਿਸਾਨਾਂ ਵਿੱਚ ਬਿੱਲ ਲੈਣ ਦੀ ਆਦਤ ਨੰੂ ਪੱਕਿਆਂ ਕੀਤਾ ਜਾ ਸਕੇ, ਅਤੇ ਬਿੱਲ ਨਾ ਦੇਣ ਵਾਲੇ ਡੀਲਰਾਂ ਦੀ ਸ਼ਨਾਖਤ ਕੀਤੀ ਜਾ ਸਕੇ ।
ਇਸ ਮੌਕੇ ਜਤਿੰਦਰ ਸਿੰਘ ਗਿੱਲ ਏ.ਡੀ.ਓ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ ਹੇਰ, ਬਲਵਿੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media