Sunday, March 15, 2026

ਆਪ ਯੂਥ ਵਿੰਗ ਨੇ ਨਸ਼ਿਆਂ ਖਿਲਾਫ ‘ਹੱਲਾ ਬੋਲ ਕੈਂਪੇਨ’ ਕੀਤੀ ਲਾਂਚ

ਫਲ-ਫੁਲ ਰਿਹਾ ਹੈ ਅਪਰਾਧੀ-ਪੁਲਿਸ-ਨੇਤਾਵਾਂ ਦਾ ਗਠਜੋੜ ਕਾਂਗਰਸ ਰਾਜ ਵਿਚ -ਮਨਜਿੰਦਰ ਸਿੱਧੂ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ‘ਕਾਂਗਰਸ ਸਰਕਾਰ ਸੂਬੇ ਵਿਚ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਵਿਚ ਨਾਕਾਮ ਸਾਬਤ ਹੋਈ ਹੈ, ਸਗੋਂ ਪੰਜਾਬ PPN3006201812ਵਿਚ ਅਤੇ ਖਾਸਕਰ ਮਾਝਾ ਖੇਤਰ ਵਿਚ ਨਸ਼ਿਆਂ ਵਿਚ ਵਾਧਾ ਹੋਇਆ ਹੈ।’’ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਐਸ.ਐਸ.ਪੀ ਤਰਨਤਾਰਨ ਦੇ ਦਫਤਰ ਸਾਹਮਣੇ ਨਸ਼ਿਆਂ ਖਿਲਾਫ  ਕੀਤੇ ਮੁਜ਼ਾਹਰੇ ਦੌਰਾਨ ਕੀਤਾ।
    ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਤੇ ਯੂ-ਟਰਨ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਾ-ਮਾਫੀਯੋਗ ਪਾਪ ਕੀਤਾ ਹੈ।ਜਦਕਿ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਚਾਰ ਹਫਤਿਆਂ ਵਿਚ ਨਸ਼ਾ  ਬੰਦ ਕਰਨ ਦਾ ਵਾਅਦਾ ਕੀਤਾ ਸੀ।
   PPN3006201813 ਸਿੱਧੂ ਨੇ ਕਿਹਾ ਕਿ ਕਾਂਗਰਸ ਸਪਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਮਾਮਲੇ ਵਿਚ ਕਈ ਗੁਣਾ ਹੋਏ ਵਾਧੇ `ਤੇ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ‘ਆਪ’ ਯੂਥ ਨੇ ਸੂਬੇ ਵਿਚ ‘ਹੱਲਾ ਬੋਲ ਕੈਂਪੇਨ’ ਦਾ ਆਗਾਜ ਕੀਤਾ ਹੈ। ਉਨਾਂ ਕਿਹਾ ਕਿ ਇਸ ਦੇ ਅੰਤਰਗਤ ਪਾਰਟੀ ਲੋਕਾਂ ਨੂੰ ਖੁੱਲ ਕੇ ਸਾਹਮਣੇ ਆਉਣ ਅਤੇ ਅਪਰਾਧੀ-ਪੁਲਿਸ-ਨੇਤਾ ਦੇ ਗਠਜੋੜ ਖਿਲਾਫ ਆਪਣੀ ਆਵਾਜ ਬੁਲੰਦ ਕਰਨ ਲਈ ਤਾਕੀਦ ਕਰੇਗੀ।ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਦਾ ਇਹ ਗਠਜੋੜ ਕਾਂਗਰਸ ਸਰਕਾਰ ਵੇਲੇ ਹੋਰ ਜਿਆਦਾ ਮਜਬੂਤ ਹੋਇਆ ਹੈ।ਸਿੱਧੂ ਨੇ ਕਿਹਾ ਕਿ ਮਜ਼ਬੂਤ ਲੋਕ ਰੋਹ ਹੀ ਇਸ ਸਮੇਂ ਨਸ਼ਿਆਂ ਦੇ ਦੈਂਤ ਨੂੰ ਸੂਬੇ ਦੇ ਨੌਜਵਾਨਾਂ ਨੂੰ ਨਿਗਲਣ ਤੋਂ ਰੋਕ ਸਕਦਾ ਹੈ।
    ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸਿੱਧਵਾਂ, ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਲੁਧਿਆਣਾ ਤੋਂ ਪ੍ਰਧਾਨ ਹਰਨੇਕ ਸਿੰਘ, ਪਰਗਟ ਸਿੰਘ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਰੌਬੀ ਕਾਂਗ ਪ੍ਰਧਾਨ ਯੂਥ ਵਿੰਗ (ਦੋਆਬਾ ਜੋਨ), ਸੁਖਰਾਜ ਸਿੰਘ ਗੋਰਾ ਪ੍ਰਧਾਨ ਯੂਥ ਵਿੰਗ (ਮਾਲਵਾ-1 ਜੋਨ), ਅਮਨ ਮੋਹੀ ਪ੍ਰਧਾਨ ਯੂਥ ਵਿੰਗ (ਮਾਲਵਾ-2 ਜੋਨ), ਸੁਖਰਾਜ ਸਿੰਘ ਬਲ ਪ੍ਰਧਾਨ ਯੂਥ ਵਿੰਗ (ਮਾਝਾ ਜੋਨ), ਸਰਬਜੋਤ ਸਿੰਘ, ਭੁਪਿੰਦਰ ਸਿੰਘ ਬਿੱਟੂ, ਹਰਭਜਨ ਸਿੰਘ ਈ.ਟੀ.ਓ., ਸੁਖਜਿੰਦਰ ਸਿੰਘ ਪੰਨੂ (ਸਾਰੇ ਜਨਰਲ ਸਕੱਤਰ) ਰਣਜੀਤ ਸਿੰਘ ਚੀਮਾ, ਸੁਖਬੀਰ ਵਲਟੋਹਾ, ਹਰਜੀਤ ਸਿੰਘ ਸੰਧੂ, ਜਸਬੀਰ ਸਿੰਘ ਸੁਰ ਸਿੰਘ, ਪਲਵਿੰਦਰ ਰਾਨੀਵਲ੍ਹਾ ਅਤੇ ਪਾਰਟੀ ਵਾਲੰਟੀਅਰ ਵੱਡੀ ਗਿਣਤੀ ਵਿਚ ਮੌਜੂਦ ਸਨ। 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply