Saturday, August 22, 2026

ਸੀ.ਬੀ.ਆਈ ਦੀ ਰਿਪੋਰਟ ਜਨਤਕ ਕਰਨ ਦੀ ਮੰਗ

ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਪ੍ਰਚਾਰਕ ਤੇ ਸਿੱਖ ਲਿਖਾਰੀ ਬੀ.ਐਸ ਗੁਰਾਇਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਾਰਾਜ ਵਲੋਂ ਅਫਗਾਨਿਸਤਾਨ ਵਿਚ 20 ਸਿੱਖਾਂ ਤੇ ਹਿੰਦੂਆਂ ਦੇ ਮਾਰੇ ਜਾਣ `ਤੇ ਜੋ ਦੁੱਖ ਜਾਹਿਰ ਕੀਤਾ ਹੈ, ਉਸ ਦਾ ਸਵਾਗਤ ਕਰਦਿਆਂ ਉਨਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਕੇ ਮੰਗ ਕੀਤੀ ਹੈ ਕਿ 20 ਮਾਰਚ ਸੰਨ 2000 ਨੂੰ ਚਿੱਟੀਸਿੰਘਪੁਰਾ ਕਸ਼ਮੀਰ ਵਿਖੇ ਜੋ 35 ਸਿੱਖ ਮਾਰੇ ਗਏ ਸਨ, ਉਹਨਾਂ ਦੇ ਕਾਤਲਾਂ ਦਾ ਸੁਰਾਗ ਲੱਭਦੀ ਸੀ.ਬੀ.ਆਈ ਦੀ ਰਿਪੋਰਟ ਜਨਤਕ ਕੀਤੀ ਜਾਵੇ।ਯਾਦ ਰਹੇ ਮਾਰਚ ਸੰਨ 2000 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਆਉਣ `ਤੇ ਕਸ਼ਮੀਰ ਵਿਚ ਬੇਗੁਨਾਹ ਸਿੱਖ ਮਾਰ ਦਿਤੇ ਗਏ ਸਨ।ਗੁਰਾਇਆ ਨੇ ਚਿੱਟੀਸਿੰਘਪੁਰਾ `ਤੇ 7000 ਮੈਂਬਰਾਂ ਦਾ ਫੇਸਬੁੱਕ ਤੇ ਯਾਦਗਾਰੀ ਗਰੁੱਪ ਬਣਾਇਆ ਹੋਇਆ ਹੈ।ਗੁਰਾਇਆ ਨੂੰ ਗਿਲਾ ਹੈ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕਸ਼ਮੀਰੀ ਸਿੱਖਾਂ ਦਾ ਕਤਲੇਆਮ ਵਿਸਾਰ ਦਿਤਾ ਹੈ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply