Monday, September 14, 2026

ਪੰਜਾਬ ਖੇਡ ਮੰਤਰੀ ਦੀ ਪਹਿਲੀ ਫੇਰੀ ਨੂੰ ਲੈ ਕੇ ਜਿਲ੍ਹੇ ਦੇ ਖਿਡਾਰੀਆਂ ਨੂੰ ਵੱਡੀਆਂ ਆਸਾਂ

ਯੁਵਾ ਸੰਮੇਲਨ ਤਹਿਤ 1000 ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਚੁਕਾਈ ਜਾਵੇਗੀ ਸਹੁੰ

Rana Gurmeet Singh Sodhiਭੀਖੀ, 6 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਭਲਕੇ 8 ਜੁਲਾਈ ਨੂੰ ਢੈਪਈ ਖੇਡ ਸਟੇਡੀਅ ਵਿਖੇ ਇੱਕ ਹਜ਼ਾਰ ਤੋਂ ਵੱਧ ਨੌਜ਼ਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁੱਕਾਕੇ ਮਾਨਸਾ ਨੂੰ ਨਸ਼ਾ ਮੁਕਤ ਜਿਲ੍ਹਾ ਬਣਾਉਣ ਦੀ ਸ਼ੁਰੂਆਤ ਕਰਨਗੇ। ਸੀਨੀਅਰ ਕਾਂਗਰਸੀ ਆਗੂ ਰਾਮਪਾਲ ਢੈਪਈ ਦੇ ਯਤਨਾਂ ਸਦਕਾ ਖੇਡ ਸੰਸਦੀ ਸਕੱਤਰ ਹੁੰਦਿਆਂ 36 ਲੱਖ ਦੀ ਗ੍ਰਾਂਟ ਨਾਲ ਜਿਸ ਖੇਡ ਸਟੇਡੀਅ ਦੀ ਉਸਾਰੀ ਦਾ ਮੁੱਢ ਬੰਨ੍ਹਿਆ ਸੀ, ਉਸ ਸਥਾਨ ਤੇ ਉਨ੍ਹਾਂ ਦੀ ਖੇਡ ਮੰਤਰੀ ਵਜੋਂ ਪਹਿਲੀ ਫੇਰੀ ਨੇ ਇਲਾਕੇ ਭਰ ਦੇ ਖਿਡਾਰੀਆਂ ਵਿੱਚ ਖੇਡ ਸਹੂਲਤਾਂ ਨੂੰ ਲੈ ਕੇ ਵੱਡੀ ਆਸ ਦੀ ਕਿਰਨ ਜਗਾਈ ਹੈ।
ਪੰਜਾਬ ਸਰਕਾਰ ਦੁਆਰਾ ਮਿਸ਼ਨ ਤੰਦਰੁਸਤ ਮੁਹਿੰਮ ਤਹਿਤ ਢੈਪਈ ਖੇਡ ਸਟੇਡੀਅ ਵਿਖੇ ‘‘ਯੁਵਾ ਸੰਮੇਲਨ’’ ਦੇ ਨਾਮ ਹੇਠ ਹੋ ਰਹੇ ਇਸ ਸਮਾਗਮ ਦੌਰਾਨ ਨਸ਼ਿਆਂ ਵਿਰੁੱਧ ਸਹੁੰ ਚੁੱਕਣ ਦੀ ਮਹੱਤਵਪੂਰਨ ਰਸਮ ਤੋਂ ਇਲਾਵਾ ਯੁਵਕ ਸੇਵਾਵਾਂ ਵਿਭਾਗ ਮਾਨਸਾ, ਨਹਿਰੂ ਯੁਵਾ ਕੇਂਦਰ ਮਾਨਸਾ, ਖੇਡ ਵਿਭਾਗ, ਸਿੱਖਿਆ ਵਿਭਾਗ, ਸਿੱਖਿਆ ਵਿਕਾਸ ਮੰਚ ਅਤੇ ਇਲਾਕੇ ਭਰ ਦੀਆਂ ਪੰਚਾਇਤਾਂ, ਕਲੱਬਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ, ਅੰਤਰਰਾਸ਼ਟਰੀ ਖਿਡਾਰੀਆਂ ਦਾ ਸਨਮਾਨ, ਖੇਡੋ ਮਾਨਸਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹਮੀਰਗੜ੍ਹ ਢੈਪਈ ਵਿਖੇ ਸਕੂਲ ਲਾਇਬਰੇਰੀ ਦਾ ਉਦਘਾਟਨ ਵੀ ਖੇਡ ਮੰਤਰੀ ਵੱਲੋਂ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਵਾਤਵਰਨ ਦੀ ਸ਼ੁੱਧਤਾ ਅਤੇ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਾਲੇ 10 ਹਜ਼ਾਰ ਤੋਂ ਵੱਧ ਪੌਦਿਆਂ ਦੀ ਬਕਾਇਦਾ ਫਰੀ ਸਟਾਲਾਂ ਲਗਾ ਕੇ ਵੰਡ ਕੀਤੀ ਜਾਵੇਗੀ।ਇਸ ਤੋਂ ਇਲਾਵਾ ਇਸ ਮੌਕੇ ਪੰਜਾਬ ਦੀਆਂ ਪ੍ਰਮੁੱਖ ਕਬੱਡੀ ਅਤੇ ਹਾਕੀ ਟੀਮਾਂ ਦੇ ਮੁਕਾਬਲੇ ਵੀ ਦੇਖਣਯੋਗ ਹੋਣਗੇ ਅਤੇ ਨਾਲ ਹੀ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਪ੍ਰਸਿੱਧ ਕਲਾਕਾਰ ਵੀ ਸਿਰਕਤ ਕਰਨਗੇ।
ਰਾਮਪਾਲ ਢੈਪਈ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਵਰਤਮਾਨ ਸਮੇਂ ਦੌਰਾਨ ਜੋ ਨਸ਼ਿਆਂ ਦਾ ਵੱਡਾ ਸੰਕਟ ਨੌਜਵਾਨਾਂ ਨੂੰ ਤਬਾਹੀ ਵੱਲ ਲਿਜਾ ਰਿਹਾ ਹੈ ਉਸ ਸਬੰਧੀ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁੱਕਾ ਕੇ ਉਨ੍ਹਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ ਢੈਪਈ ਅਤੇ ਜਿਲ੍ਹੇ ਦੇ ਹੋਰਨਾਂ ਖੇਡ ਸਟੇਡੀਅਮਾਂ, ਸਿਖਲਾਈ ਕੋਚਾਂ, ਖੇਡਾਂ ਦਾ ਸਾਜੋ-ਸਮਾਨ ਅਤੇ ਹੋਰ ਖੇਡ ਸਹੂਲਤਾਂ ਲਈ ਵੀ ਖੇਡ ਮੰਤਰੀ ਤੋਂ ਮੰਗ ਕਰਨਗੇ ਤਾਂ ਕਿ ਮਾਨਸਾ ਜਿਲ੍ਹੇ ਨੂੰ ਵੀ ਦੇਸ਼ ਦੇ ਖੇਡ ਨਕਸ਼ੇ ਤੇ ਲਿਆਂਦਾ ਜਾ ਸਕੇ।ਉਨ੍ਹਾਂ ਇਸ ਗੱਲ ਤੇ ਖੁਸ਼ੀ ਜਾਹਿਰ ਕੀਤੀ ਕਿ ਜਿਸ ਢੈਪਈ ਖੇਡ ਸਟੇਡੀਅ ਦੀ ਉਸਾਰੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖੇਡ ਸੰਸਦੀ ਸਕੱਤਰ ਹੁੰਦਿਆਂ ਕਰਵਾਈ ਸੀ, ਉਸੇ ਖੇਡ ਸਟੇਡੀਅ ਵਿੱਚ ਉਨ੍ਹਾਂ ਵੱਲੋਂ ਫਰੀ ਖੇਡ ਸੈਂਟਰ ਅਤੇ ਇੱਕ ਸਿੱਖਿਆ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਲਾਕੇ ਭਰ ਦੇ ਅਨੇਕਾਂ ਨੌਜ਼ਵਾਨ ਜਿੱਥੇ ਖੇਡਾਂ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੇ ਹਨ ਉੱਥੇ ਲੋਂੜੀਦੀ ਟਰੇਨਿੰਗ ਲੈ ਕੇ ਪੁਲਿਸ, ਫੌਜ ਅਤੇ ਹੋਰ ਵਿਭਾਗਾਂ ਲਈ ਨੌਕਰੀਆਂ ਦੇ ਕਾਬਿਲ ਹੋ ਰਹੇ ਹਨ।ਪ੍ਰਬੰਧਾਂ ਦੇ ਲਈ ਭੱਜ-ਨੱਠ ਕਰ ਰਹੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੁਵਾ ਕੇਂਦਰ ਦੇ ਪ੍ਰਬੰਧਕੀ ਅਫ਼ਸਰ ਸੰਦੀਪ ਘੰਡ ਨੇ ਦੱਸਿਆ ਕਿ ਇਸ ਯੁਵਾ ਸੰਮੇਲਨ ਲਈ ਜਿਲ੍ਹੇ ਭਰ ਦੀਆਂ ਯੂਥ ਕਲੱਬਾਂ, ਐਨ.ਐਸ ਵਲੰਟੀਅਰਾਂ, ਪੰਚਾਇਤਾਂ ਅਤੇ ਖਿਡਾਰੀਆਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 100 ਤੋਂ ਵੱਧ ਨੌਜਵਾਨ ਖੂਨਦਾਨ ਕਰਕੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਵਿਰੁੱਧ ਸਹੁੰ ਚੁੱਕ ਕੇ ਹੋਰਨਾਂ ਨੌਜਵਾਨਾਂ ਲਈ ਉਸਾਰੂ ਸੁਨੇਹਾ ਦੇਣਗੇ। ਇਸ ਤੋਂ ਇਲਾਵਾ ਸਿੱਖਿਆ ਵਿਕਾਸ ਮੰਚ ਵੱਲੋਂ ਖੋਲੀ ਜਾ ਰਹੀ 8ਵੀਂ ਸਕੂਲ ਲਾਇਬਰੇਰੀ ਅਤੇ ਖੇਡੋ ਮਾਨਸਾ ਪ੍ਰੋਜੈਕਟ ਨਾਲ ਸਿੱਖਿਆ, ਸਾਹਿਤ ਅਤੇ ਖੇਡ ਸਰਗਰਮੀਆਂ ਨੂੰ ਨਵਾਂ ਉਤਸਾਹ ਮਿਲੇਗਾ। ਪਿੰਡ ਦੇ ਸਰਪੰਚ ਕਰਮਜੀਤ ਕੌਰ, ਧੰਨਜੀਤ ਸਿੰਘ ਅਤੇ ਰਾਜਪਾਲ ਬਾਂਸਲ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ ਖੇਡ ਮੰਤਰੀ ਦੀ ਪਹਿਲੀ ਫੇਰੀ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।

 

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply