ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਪੁਲਿਸ, ਕਮ-ਕਾਰਜਕਾਰੀ ਮੈਜਿਸਟ੍ਰੇਟ, ਕਮਿਸ਼ਨਰੇਟ ਸ੍ਰੀ ਅਮਰੀਕ ਸਿੰਘ ਪਵਾਰ, ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਐਲਾਨ ਕੀਤਾ ਹੈ ਕਿ ਉਨਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕਿਆਂ `ਚ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਪੱਕੀ ਰਿਹਾਇਸ਼ ਦੇ ਸਬੰਧੀ ਵਿੱਚ ਸਾਰੇ ਕਾਗਜ਼ਾਤ ਜਿਵੇਂ ਕਿ ਨਾਮ, ਪਤਾ, ਥਾਣਾ, ਫੋਟੋ ਸਮੇਤ ਮੋਬਾਇਲ ਨੰਬਰ ਸਬੰਧੀ ਥਾਣੇ ਨੂੰ ਮੁਹੱਈਆ ਕਰਵਾਏਗਾ ਅਤੇ ਸਬੰਧਤ ਮੁੱਖ ਅਫ਼ਸਰ ਥਾਣਾ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਉਸ ਦੀ ਪੱਕੀ ਰਿਹਾਇਸ਼ ਦੇ ਥਾਣੇ ਤੋਂ ਕਰਵਾਉਣ ਦਾ ਜਿੰਮੇਵਾਰ ਹੋਵੇਗਾ।ਉਨਾਂ ਕਿਹਾ ਕਿ ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ, ਜੋ 9 ਸਤੰਬਰ 2018 ਤੱਕ ਲਾਗੂ ਰਹੇਗਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media