ਮ੍ਰਿਤਕ ਚੌਂਕੀਦਾਰਾਂ ਦੇ ਪਰਿਵਾਰਾਂ ਦੇ ਮਸਲੇ ਪਹਿਲ ਦੇ ਅਧਾਰ `ਤੇ ਵਿਚਾਰਨ ਦੀ ਕੀਤੀ ਮੰਗ
ਸਮਰਾਲਾ, 10 ਜੁਲਾਈ (ਪੰਜਾਬ ਪੋਪਸਟ- ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ (ਰਜਿ:) ਦੇ ਤਹਿਸੀਲ ਸਮਰਾਲਾ ਦੇ ਪੇਂਡੂ ਚੌਂਕੀਦਾਰਾਂ ਦੀ ਇੱਕ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਮਰਾਲਾ ਇਲਾਕੇ ਦੇ ਸਮੂਹ ਚੌਂਕੀਦਾਰਾਂ ਨੇ ਭਾਗ ਲਿਆ ਅਤੇ ਮੀਟਿੰਗ ਵਿੱਚ ਚੌਂਕੀਦਾਰਾਂ ਦੀਆਂ ਮੰਗਾਂ ਸਬੰਧੀ ਮਤੇ ਪਾਸ ਕੀਤੇ ਗਏ।ਪਹਿਲੇ ਮਤੇ ਵਿੱਚ ਉਨ੍ਹਾਂ ਮੰਗ ਕੀਤੀ ਕਿ ਜਨਮ ਅਤੇ ਮਰਨ ਦਾ ਰਿਕਾਰਡ ਚੌਂਕੀਦਾਰਾਂ ਨੂੰ ਮੁੜ ਸੌਂਪਿਆ ਜਾਵੇ।ਦੂਸਰੇ ਮਤੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦਾ ਸਵਾਗਤ ਕੀਤਾ ਗਿਆ ਅਤੇ ਕਾਮਨਾ ਕੀਤੀ ਕਿ ਪੰਜਾਬ ਦੀ ਜਵਾਨੀ ਮੁੜ ਲੀਹ ਤੇ ਆ ਜਾਵੇ, ਪੰਜਾਬ ਮੁੜ ਖੁਸ਼ਹਾਲੀ ਦੇ ਰਾਹ ਪੈ ਜਾਵੇ। ਤੀਸਰੇ ਮਤੇ ਵਿੱਚ ਉਨ੍ਹਾਂ ਮੰਗ ਕੀਤੀ ਕਿ ਪੇਂਡੂ ਚੌਂਕੀਦਾਰਾਂ ਦਾ ਪਿਛਲੇ 10 ਮਹੀਨੇ ਦਾ ਬਕਾਇਆ ਪੰਜਾਬ ਸਰਕਾਰ ਵੱਲ ਖੜ੍ਹਾ ਹੈ, ਦਾ ਨਿਪਟਾਰਾ ਵੀ ਚਲਦੀ ਤੋਂ ਜਲਦੀ ਕੀਤਾ ਜਾਵੇ।ਇੱਕ ਹੋਰ ਮਤੇ ਵਿੱਚ ਮੰਗ ਕੀਤੀ ਗਈ ਕਿ ਜਿਹੜੇ ਪਿੰਡਾਂ ਦੇ ਚੌਂਕੀਦਾਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਅਧਾਰ ਤੇ ਨਿਯੁੱਕਤ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਖਾਲੀ ਪਈਆਂ ਚੌਂਕੀਦਾਰਾਂ ਦੀਆਂ ਅਸਾਮੀਆਂ ਭਰੀਆਂ ਜਾਣ ਅਤੇ ਚੌਂਕੀਦਾਰਾਂ ਨੂੰ ਵੱਡੀ ਲੱਠ, ਬੈਟਰੀ ਅਤੇ ਵਰਦੀ ਦਿੱਤੀ ਜਾਵੇ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਪ੍ਰਧਾਨ ਹਰਬੰਸਪੁਰਾ, ਮੇਵਾ ਸਿੰਘ ਮੀਤ ਪ੍ਰਧਾਨ ਭੌਰਲਾ ਚਾਵਾ, ਕੁਲਵਿੰਦਰ ਸਿੰਘ ਸੇਹ, ਜੋਰਾ ਸਿੰਘ ਘੁੰਗਰਾਲੀ ਸਿੱਖਾਂ, ਗੁਰਦਾਸ ਸਿੰਘ ਮਾਨੂੰਪੁਰ, ਕੁਲਵੰਤ ਸਿੰਘ ਮਾਨੂੰਪੁਰ, ਹਰਭਜਨ ਸਿੰਘ ਬੌਂਦਲ, ਕੈਸ਼ੀਅਰ ਜਸਦੇਵ ਸਿੰਘ ਬਰਮਾ, ਹਰਬੰਸ ਸਿੰਘ ਬਗਲੀ ਕਲਾਂ, ਕੁਲਦੀਪ ਸਿੰਘ ਹਰਿਓਂ ਖੁਰਦ, ਮੇਵਾ ਸਿੰਘ ਟੋਡਰਪੁਰ ਦਲਬਾਰਾ ਸਿੰਘ ਕਕਰਾਲਾ ਕਲਾਂ ਆਦਿ ਹਾਜ਼ਰ ਸਨ।
Punjab Post Daily Online Newspaper & Print Media