Tuesday, March 31, 2026

ਚਿੱਟੇ ਦੇ ਖਿਲਾਫ ‘ਮਰੋ ਜਾਂ ਵਿਰੋਧ ਕਰੋ’ ਦੀ ਲੜੀ ਦੇ ਤਹਿਤ ਸ਼ਹਿਰ ਵਿੱਚ ਰੋਸ਼ ਮਾਰਚ

PPN1107201802ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਲਾਕ ਬਠਿੰਡਾ ਵੱਲੋਂ ਡਾ. ਜਗਸੀਰ ਸ਼ਰਮਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਚਿੱਟੇ ਦੇ ਖਿਲਾਫ ਮਰੋ ਜਾਂ ਵਿਰੋਧ ਕਰੋ ਦੀ ਲੜੀ ਦੇ ਤਹਿਤ ਸ਼ਹਿਰ ਵਿੱਚ ਰੋਸ਼ ਮਾਰਚ ਕੀਤਾ ਗਿਆ।ਰੋਸ਼ ਮਾਰਚ ਨੂੰ ਐਡੀਸ਼ਨਲ ਐਸ.ਐਚ.ਓ ਸੁਖਵੀਰ ਕੌਰ ਥਾਣਾ ਕੋਤਵਾਲੀ ਨੇ ਝੰਡੀ ਦੇ ਕੇ ਰਵਾਨਾ ਕੀਤਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਭੈੈੜੀਆਂ ਲਾਹਣਤਾ ਤੋਂ ਦੂਰ ਰਹਿਣ ਅਤੇ ਜੇਕਰ ਨਸ਼ੇ ਦੇ ਸੌਦਾਗਰ ਕਿਸੇ ਦੇ ਧਿਆਨ ਵਿੱਚ ਆਉਣ ਤਾਂ ਉਸ ਸਬੰਧੀ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਤੇ ਪੁਲਿਸ ਕਾਰਵਾਈ ਕੀਤੀ ਜਾ ਸਕੇ ਅਤੇ ਪਤਾ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ।
ਬਲਾਕ ਪ੍ਰਧਾਨ ਜਗਸੀਰ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨੇ, ਕਿਸਾਨੀ ਨੂੰ ਕਰਜ਼ੇ ਅਤੇ ਧੀਆਂ ਨੂੰ ਕੁੱਖਾਂ ਨੇ ਖਾ ਲਿਆ, ਜੋ ਪੰਜਾਬ ਲਈ ਇੱਕ ਚਿੰਤਾ ਦਾ ਵਿਸ਼ਾ ਹੈ।ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਭੱਟੀ ਅਤੇ ਕੁਲਵੰਤ ਕੌਰ ਵਾਇਸ ਪ੍ਰਧਾਨ ਨੇ ਆਪਣੇ ਇਸਤਰੀ ਡਾਕਟਰ ਸਾਥੀਆਂ ਸਮੇਤ ਰੈਲੀ ਵਿੱਚ ਸ਼ਮੂਲੀਅਤ ਕੀਤੀ।ਰੈਲੀ ਵਿੱਚ ਸਟੇਟ ਆਗੂ ਡਾ. ਐਚ.ਐਸ ਰਾਣੂ ਨੇ ਕਿਹਾ ਕਿ ਸਾਡੀ ਜਥੇਬੰਦੀ ਸਾਰੇ ਪੰਜਾਬ ਵਿੱਚ ਬਲਾਕ ਪੱਧਰ `ਤੇ ਨਸ਼ੇ ਦੇ ਖਿਲਾਫ ਰੋਸ ਰੈਲੀਆਂ ਕਰੇਗੀ ਅਤੇ ਨਸ਼ੇੜੀ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਜੱਥੇਬੰਦੀ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦਾ ਮੁਫਤ ਨਸ਼ਾ ਛੁਡਾਇਆ ਜਾਵੇਗਾ।
ਇਸ ਮੌਕੇ ਡਾ: ਮੇਵਾ ਸਿੰਘ ਜ਼ਿਲ੍ਹਾ ਚੇਅਰਮੈਨ, ਡਾ: ਐਚ ਐਸ ਕੌਸ਼ਲ, ਡਾ: ਰੁਪਿੰਦਰ ਕੌਰ ਭੁੱਲਰ, ਬਲਾਕ ਚੇਅਰਮੈਨ ਡਾ: ਧਰਮਿੰਦਰ ਗਹਿਰੀ, ਜਨਰਲ ਸਕੱਤਰ ਡਾ: ਗੁਰਮੇਲ ਮੈਹਣਾ, ਡਾ: ਕ੍ਰਿਸ਼ਨ ਸਿੱਧੂ, ਡਾ: ਸੰਦੀਪ ਸਿੰਘ ਖਜਾਨਚੀ, ਡਾ. ਐਮ ਐਸ ਬੇਦੀ, ਡਾ: ਪ੍ਰਸ਼ੋਤਮ ਬਾਵਾ, ਡਾ: ਪ੍ਰੀਤਮ ਵਿਰਕ, ਡਾ. ਸੁਖਚਰਨ ਬਰਾੜ, ਡਾ: ਖੁਸ਼ਵਿੰਦਰ ਮਾਨ, ਡਾ: ਮਨਜੀਤ ਸਿੰਘ, ਡਾ: ਗੁਲਾਬ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਰ.ਐਮ.ਪੀ ਡਾਕਟਰ ਮੌਜੂਦ ਸਨ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply