ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਪੁਲਿਸ ਨੇ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਸੂਬੇ ਭਰ ਅੰਦਰ
ਨਸ਼ਾ ਸਪਲਾਈ ਕਰਨ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਪੰਜਾਬ ਅੰਦਰੋ ਨਸ਼ਾ ਖਤਮ ਦੀ ਕੋਸ਼ਿਸ ਕੀਤੀ ਜਾ ਰਹੀ ਹੈ।ਇਸੇ ਤਹਿਤ ਹੀ ਬੀਤੇ ਦਿਨੀ ਰਾਮਪੁਰਾ ਕੋਲ ਕੀਤੀ ਨਾਕੇਬੰਦੀ ਦੌਰਾਨ ਲੁਧਿਆਣਾ ਵਾਸੀ 2 ਵਿਅਕਤੀਆਂ 24 ਕਿਲੋ ਅਫੀਮ ਨਾਲ ਕਾਬੂ ਕੀਤਾ ਗਿਆ ਹੈ।
ਜਾਰੀ ਪ੍ਰੈਸ ਬਿਆਨ `ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੀਤੀ ਨਾਕਾਬੰਦੀ ਦੌਰਾਨ ਮਨੀਪੁਰ ਇੰਫਾਲ ਤੋ ਅਫੀਮ ਲਿਆ ਕੇ ਪੰਜਾਬ ਅੰਦਰ ਵੇਚਣ ਵਾਲੇ ਲੁਧਿਆਣਾ ਵਾਸੀ ਕੰਵਲਦੀਪ ਸਿੰਘ ਅਤੇ ਸੰਜੀਵ ਰੌਸ਼ਨ ਨੂੰ ਗੱਡੀ ਸਹਿਤ ਲੱਖਾਂ ਰੁਪਏ ਦੀ 24 ਕਿਲੋ ਅਫੀਮ ਨਾਲ ਕਾਬੂ ਕੀਤਾ ਹੈ ਜੋ ਕਿ ਰਾਮਪੁਰਾ ਤੋ ਬਠਿੰਡਾ ਪਿੰਡਾਂ ਰਾਹੀ ਇਸ ਅਫੀਮ ਨੂੰ ਸਪਲਾਈ ਕਰਨ ਜਾ ਰਹੇ ਹਨ। ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਮਨੀਪੁਰ ਤੋ ਇਹ ਅਫੀਮ ਇੱਕ ਲੱਖ 10 ਹਜ਼ਾਰ ਰੁਪਏ ਪ੍ਰਤੀ ਕਿਲੋਗਰਾਮ ਲੈ ਕੇ ਆਉਂਦੇ ਸਨ ਅਤੇ ਇਸ ਨੂੰ ਮਹਿੰਗੇ ਭਾਅ ਪੰਜਾਬ ਦੇ ਸ਼ਹਿਰਾਂ ਅੰਦਰ ਸਪਲਾਈ ਕਰਦੇ ਸਨ ਅਤੇ ਹੁਣ ਤੱਕ ਇਸ ਦੋਸ਼ੀ ਪੰਜਾਬ ਅੰਦਰ 3 ਕੁਇੰਟਲ ਅਫੀਮ ਸਪਲਾਈ ਕਰ ਚੁੱਕੇ ਹਨ। ਐਸ.ਆਈ ਤਰਜਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿਚੋ ਇੱਕ ਟਰਾਂਸਪੋਰਟ ਦਾ ਅਤੇ ਦੂਜਾ ਦੋਸ਼ੀ ਠੇਕੇਦਾਰੀ ਦਾ ਕੰਮ ਕਰਦਾ ਸੀ।ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 81, ਐਨ.ਪੀ.ਡੀ.ਸੀ ਐਕਟ ਦੀ ਧਾਰਾ ਤਹਿਤ ਥਾਣਾ ਸਿਟੀ ਰਾਮਪੁਰਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media