Tuesday, September 15, 2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਕੋਆਰਡੀਨੇਸ਼ਨਜ਼ ਕਮੇਟੀ ਵੱਲੋਂ ਨਸ਼ਿਆਂ ਖਿਲਾਫ ਰੋਸ ਮੁਜਾਹਰਾ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਪੰਜਾਬ ਗੌਰਮਿੰਟ ਪੈਨਸ਼ਨਰਜ਼ ਕੋਆਰਡੀਨੇਸ਼ਨਜ਼ ਕਮੇਟੀ ਵੱਲੋਂ ਨਸ਼ਿਆਂ ਖਿਲਾਫ ਰੋਸ ਮੁਜਾਹਰਾ Pensionਅਤੇ ਰੈਲੀ ਕੀਤੀ ਗਈ।ਇਸ ਰੈਲੀ ‘ਚ ਪੀ.ਐਸ.ਪੀ.ਸੀ.ਐਲ ਪੈਨਸ਼ਨਰਜ਼ ਸੀਨੀਅਰ ਸਿਟੀਜਨਜ਼, ਪੀ.ਆਰ.ਟੀ.ਸੀ ਪੈਨਸ਼ਨਰ, ਸੁਸਾਇਟੀ ਪੈਨਸ਼ਨਰ, ਸੈਂਟਰਲ ਇੰਪਲਾਈਜ਼ ਪੈਨਸ਼ਨਰ ਸ਼ਾਮਲ ਹੋਏ।ਰੈਲੀ ਨੂੰ ਸਬੰੋਧਨ ਕਰਦਿਆਂ ਕਮੇਟੀ ਦੇ ਬੁਲਾਰੇ ਦਰਸ਼ਨ ਸਿੰਘ ਮੌੜ ਨੇ ਕਿਹਾ ਕਿ ਕਈ ਭ੍ਰਿਸ਼ਟ ਰਾਜਨੀਤੀਵਾਨਾਂ, ਦਾਗੀ ਪੁਲਿਸ ਅਫਸਰਾਂ ਅਤੇ ਨਸ਼ਾਂ ਤਸਕਰਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।ਨਸ਼ਿਆਂ ਦੇ ਵਗਦੇ ਦਰਿਆ ‘ਚ ਹਜ਼ਾਰਾਂ ਮਾਵਾਂ ਦੇ ਪੁੱਤ ਰੁੜ ਗਏ ਹਨ ਅਤੇ ਇੰਨ੍ਹਾਂ ਜਵਾਨਾਂ ਦੇ ਬਲਦੇ ਸਿਵਿਆਂ ‘ਤੇ ਸਿਆਸਤਦਾਨਾਂ ਨੇ ਸਿਆਸੀ ਰੋਟੀਆਂ ਸੇਕੀਆਂ ਹਨ।ਉਨ੍ਹਾਂ ਡੋਪ ਟੈਸਟ ਨੂੰ ਖਜ਼ਾਨੇ ਦੀ ਲੁੱਟ ਦੱਸਿਆ ਅਤੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਬੇਰੁਜਗਾਰ ਰੱਖ ਕੇ ਮਾਨਸਿਕ ਤਨਾਅ ਪੈਦਾ ਦਰਕੀ ਹੈ, ਜਿਸ ਕਰਕੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਥਾਂ ਸਿਆਸਤਦਾਨਾਂ, ਵੱਡੇ ਪੁਲਿਸ ਅਫਸਰਾਂ, ਡੇਰੇਦਾਰਾਂ ਅਤੇ ਜਥੇਦਾਰਾਂ ਦੀ ਸੁਰੱਖਿਆ ਦੇ ਨਾਮ ‘ਤੇ ਸਰਕਾਰੀ ਖਜ਼ਾਨੇ ਦੀ ਲੁੱਟ ਕਰਾ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਨਸ਼ਿਆਂ ਲਈ ਜਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕਰਕੇ ਪੰਜਾਬ ‘ਚੋਂ ਨਸ਼ਾ ਖਤਮ ਕੀਤਾ ਜਾਵੇ। ਇਸ ਮੌਕੇ ਰਣਜੀਤ ਸਿੰਘ, ਬਾਲੀ ਸਿੰਘ, ਸੁਖਦੇਵ ਸਿੰਘ ਚੌਹਾਨ, ਜਤਿੰਦਰ ਕ੍ਰਿਸ਼ਨ, ਗੁਰਦਰਸ਼ਨ ਸਿੰਘ, ਕੁਲਵੰਤ ਸਿੰਘ ਕਿੰਗਰਾ, ਕੇ ਕੇ ਸਿੰਗਲਾ, ਰਮੇਸ਼ ਮੰਗਲਾ, ਬਾਬੂ ਸਿੰਘ, ਹਰਭਜਨ ਫੂਲ, ਆਤਮਾ ਰਾਮ, ਨਿਰੰਜਣ, ਗੁਰਪਾਲ, ਸੁਖਮੰਦਰ ਢਿੱਲੋਂ ਆਦਿ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply