ਪਠਾਨਕੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਕਸਮੀਰ ਸਿੰਘ ਦੀ ਦੇਖ-ਰੇਖ ਵਿੱਚ ਅੱਜ ਗੁਰਦੁਆਰਾ ਸੁੰਦਰ ਨਗਰ ਪਠਾਨਕੋਟ ਵਿੱਚ ਮੋਬਾਇਲ ਵੈਨ ਰਾਹੀਂ ਪਹੁੰਚ ਕਰ ਕੇ ਮਿਲਕਿੰਗ ਟੈਸਟਿੰਗ ਕੈਂਪ ਲਗਾਇਆ।ਇਸ ਮੋਕੇ ਲੋਕਾਂ ਵੱਲੋਂ ਘਰ ਤੋਂ ਲਿਆਂਦੇ ਗਏ ਦੁੱਧ ਦੀ ਟੈਸਟਿੰਗ ਕਰਵਾਈ ਗਈ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਰੋਹਨ ਕੁਮਾਰ ਅਤੇ ਕੇ.ਪੀ ਸਿੰਘ ਦੋਨੋ ਡੇਅਰੀ ਇੰਸਪੈਕਟਰਾਂ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਜਿੱਥੇ ਲੋਕਾਂ ਵਲੋਂ ਲਿਆਉਂਦੇ ਦੁੱਧ ਦੀ ਜਾਂਚ ਕੀਤੀ ਗਈ ਹੈ ਇਸ ਦੇ ਨਾਲ ਹੀ ਮਿਲਾਵਟੀ ਦੁੱਧ ਜਾ ਨਕਲੀ ਦੁੱਧ ਦੇ ਪ੍ਰਯੋਗ ਨਾਲ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੁਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਹੁਣ ਸਮੇਂ ਆ ਗਿਆ ਹੈ ਕਿ ਅਸੀਂ ਆਪਣੇ ਰੋਜਾਨਾਂ ਤੀ ਜਿੰਦਗੀ ਵਿੱਚ ਪ੍ਰਯੋਗ ਵਿੱਚ ਲਿਆਉਂਦੀਆਂ ਜਾਣ ਵਾਲੀਆਂ ਵਸਤੂਆਂ ਦੀ ਸੁੱਧਦਾ ਨੂੰ ਲੈ ਕੇ ਜਾਗਰੁਕ ਹੋਈਏ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਹੀ ਡੇਅਰੀ ਵਿਭਾਗ ਪਠਾਨਕੋਟ ਵੱਲੋਂ ਦੁੱਧ ਟੈਸਟਿੰਗ ਲਈ ਇਹ ਮੋਬਾਇਲ ਵੈਨ ਇੰਚਾਰਜ ਕੁਲਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਚਲਾਈ ਜਾ ਰਹੀ ਹੈ।ਇਸ ਮੋਕੇ ਤੇ ਉਨ੍ਹਾਂ ਵਲੋਂ ਨਜਦੀਕ ਦੇ ਘਰ੍ਹਾਂ ਦੇ ਬੱਚੇ ਜੋ ਸਕੂਲ ਵਿੱਚ ਪੜਦੇ ਹਨ ਨੂੰ ਮਿਲਾਵਟੀ ਦੁੱਧ ਨਾ ਪੀ ਕੇ ਸ਼ੁੱਧ ਦੁੱਧ ਪੀਣ ਦੇ ਲਈ ਪ੍ਰੇਰਿਤ ਕੀਤਾ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media