Thursday, March 5, 2026

ਖੇਤੀ ਮਾਹਿਰਾਂ ਦੀ ਅਨੁਸਾਰ ਹੀ ਯੂਰੀਆ ਖਾਦ ਪਾਓ- ਮੁੱਖ ਖੇਤੀਬਾੜੀ ਅਫਸਰ

PPN2007201805ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਸਮੇਂ ਝੋਨੇ ਨੂੰ ਯੂਰੀਆ ਖਾਦ ਪਾਈ ਜਾ ਰਹੀ ਹੈ ਉਹ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਯੂਰੀਆ ਖਾਦ ਪਾਉਣ। ਛੀਨਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਫਸਲ ਲਈ ਕੇਵਲ ਦੋ ਥੈਲੇ ਯੂਰੀਆ ਖਾਦ ਦੀ ਸਿਫਾਰਿਸ਼ ਕੀਤੀ ਹੋਈ ਹੈ।ਇਸ ਲਈ ਸਿਫਾਰਸ਼ ਮਾਤਰਾ ਅਨੁਸਾਰ ਹੀ ਯੂਰੀਆ ਪਾਈ ਜਾਵੇ।ਜੇਕਰ ਝੋਨੇ ਦੀ ਲੁਆਈ ਤੋ ਪਹਿਲਾਂ ਜੰਤਰ/ ਮੂੰਗੀ ਦੀ ਫਸਲ ਬਤੌਰ ਹਰੀ ਖਾਦ ਖੇਤ ਵਿੱਚ ਉਗਾਈ ਹੈ, ਤਾਂ ਯੂਰੀਆ ਖਾਦ ਦੇ ਕੇਵਲ ਇੱਕ ਤੋਂ ਡੇਢ ਥੈਲੇ ਹੀ ਵਰਤੇ ਜਾਣ। ਯੂਰੀਆ ਖਾਦ ਪਨੀਰੀ ਲਾਉਣ ਤੋ ਕੇਵਲ 45 ਦਿਨਾਂ ਦੇ ਅੰਦਰ ਹੀ ਪਾਈ ਜਾਵੇ, 45 ਦਿਨਾਂ ਤੋਂ ਬਾਅਦ ਪਾਈ ਯੂਰੀਆ ਖਾਦ ਦਾ ਫਸਲ ਨੂੰ ਕੋਈ ਲਾਭ ਨਹੀ ਹੁੰਦਾ। ਉਨ੍ਹਾਂ ਦੱਸਿਆ ਕਿ ਸਿਫਾਰਿਸ਼ ਤੋ ਜਿਆਦਾ ਅਤੇ 45 ਦਿਨਾਂ ਤੋਂ ਬਾਅਦ ਪਾਈ ਯੂਰੀਆ ਖਾਦ ਹਾਨੀਕਾਰਕ ਕੀੜਿਆਂ ਖਾਸ ਕਰਕੇ ਤੇਲਾ ਅਤੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ,ਜਿਸ ਨਾਲ ਨਾ ਕੇਵਲ ਕਿਸਾਨ ਦਾ ਖਰਚਾ ਵਧਦਾ ਹੈ ਅਤੇ ਝਾੜ ਘਟਦਾ ਹੈ, ਸਗੋ ਧਰਤੀ ਅਤੇ ਵਾਤਾਵਰਣ ਵਿੱਚ ਜ਼ਹਿਰਾਂ ਦੀ ਮਿਕਦਾਰ ਵੀ ਵਧਦੀ ਹੈ।ਯੂਰੀਆ ਪਾਉਣ ਸਮੇਂ ਖੇਤ ਵਿਚੋ ਪਾਣੀ ਬਿਲਕੁਲ ਘਟਾ ਦੇਣਾ ਚਾਹੀਦਾ ਹੈ ਅਤੇ ਯੂਰੀਆ ਪਾਉਣ ਤੋ ਬਾਅਦ ਤੀਸਰੇ ਦਿਨ ਪਾਣੀ ਦੇਣਾ ਚਾਹੀਦਾ ਹੈ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply