ਪੁਰਾਣੀ ਜੇਲ ਵਾਲੀ ਥਾਂ ‘ਤੇ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ
ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਬਠਿੰਡਾ
ਵਲੋਂ ਇਸ ਮੌਨਸੂਨ ਦੇ ਸੀਜ਼ਨ ਦੌਰਾਨ ਵੱਖ-ਵੱਖ ਪੁੱਡਾ/ਬੀ.ਡੀ.ਏ ਦੀਆਂ ਰਿਹਾਇਸ਼ੀ ਕਲੋਨੀਆਂ ਅਤੇ ਕਮਰਸ਼ੀਅਲ ਇਲਾਕਿਆਂ ਵਿਚ 6000 ਪੌਦਾ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।ਇਸ ਲੜੀ ਤਹਿਤ ਮੁੱਖ ਪ੍ਰਸ਼ਾਸਕ ਬੀ.ਡੀ.ਏ ਡਾ. ਰਿਸ਼ੀ ਪਾਲ ਸਿੰਘ ਵਲੋਂ ਨਰਵਾਣਾ ਅਸਟੇਟ (ਪੁਰਾਣੀ ਜੇਲ ਵਾਲੀ ਥਾਂ) ਬਠਿੰਡਾ ਵਿਖੇ ਪੌਦਾ ਲਗਾ ਕੇ ਮੁਹਿੰਮ ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਸੰਜੀਵ ਕੁਮਾਰ ਗੁਪਤਾ, ਮੰਡਲ ਇੰਜੀਨੀਅਰ (ਸ) ਅਨਿਲ ਕੁਮਾਰ ਭਾਰਦਵਾਜ਼, ਉਪ ਮੰਡਲ ਇੰਜੀਨੀਅਰ (ਸ) ਬਠਿੰਡਾ, ਚਰਨਜੀਤ ਅਰੋੜਾ ਉਪ ਮੰਡਲ ਇੰਜੀਨੀਅਰ ਅਤੇ ਸੁਨਿਤ ਕੁਮਾਰ ਜੂਨੀਅਰ ਇੰਜੀਨੀਅਰ (ਬਾਗਬਾਨੀ) ਹਾਜ਼ਰ ਸਨ।ਡਾ. ਰਿਸ਼ੀ ਪਾਲ ਨੇ ਦੱਸਿਆ ਕਿ ਭਵਿੱਖ ਵਿਚ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇਗੀ ਤਾਂ ਜੋ ਪ੍ਰਾਈਵੇਟ ਕਲੋਨੀਆਂ ਦੇ ਮੁਕਾਬਲੇ ਪੁੱਡਾ, ਬੀ.ਡੀ.ਏ ਦੀਆਂ ਕਲੋਨੀਆਂ ਦੀ ਦਿੱਖ ਹੋਰ ਸੁੰਦਰ ਲੱਗੇ।
Punjab Post Daily Online Newspaper & Print Media