ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਨੇੜ ਸਥਿਤ ਭੁੱਚੋਂ ਮੰਡੀ ਦੇ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ `ਰੁੱਖ
ਲਗਾਓ, ਵਾਤਾਵਰਣ ਬਚਾਓ` ਮੁਹਿੰਮ ਤਹਿਤ ਮੈਨੇਜਿੰਗ ਡਾਇਰੈਕਟਰ ਪ੍ਰੋ: ਮੋਹਨ ਲਾਲ ਅਰੋੜਾ ਅਤੇ ਪਿ੍ਰੰਸੀਪਲ ਅੰਜੂ ਡੋਗਰਾ ਦੀ ਅਗਵਾਈ ਹੇਠ ਆਰੀਅਨ ਬਾਂਸਲ ਐਸ.ਡੀ.ਓ, ਪਵਨ ਕੁਮਾਰ ਗਰਗ ਰਿਟਾਇਰਡ ਐਸ.ਡੀ.ਓ ਅਤੇ ਸਕੂਲ ਦੇ ਬੱਚਿਆ ਨਾਲ ਸਕੂਲ ਦੇ ਮੈਦਾਨ ਵਿੱਚ ਪੌਦੇ ਲਗਾਉਣ ਦੀ ਪ੍ਰਤੀਕਿਰਿਆ ਕੀਤੀ ਗਈ।ਬੱਚਿਆਂ ਵੱਲੋਂ ਰੱਖ ਲਗਾਉਣ ਸਬੰਧੀ ਅਲੱਗ ਅੱਗ ਤਰ੍ਹਾਂ ਦੇ ਚਾਰਟ ਤੇ ਮਾਡਲ ਤਿਆਰ ਕੀਤੇ ਹੋਏ ਸਨ।ਡਾਇਰੈਕਟਰ ਅਰੋੜਾ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਵਾਂ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਸਾਨੂੰ ਸਭ ਨੂੰ ਮਿਲ ਕੇ ਆਪਣੇ ਆਸ ਪਾਸ ਰਹਿਣ ਵਾਲੇ ਇਲਾਕਿਆਂ ਵਿੱਚ ਪੌਦੇ ਲਗਾਉਣੇ ਚਾਹੀਦੇ ਹਨ।ਤਾਂ ਜੋ ਕਿ ਮਨੁੱਖੀ ਜੀਵਨ ਬਿਮਾਰੀਆਂ ਤੋਂ ਮੁਕਤ ਹੋ ਸਕੇ। ਇਸ ਮੌਕੇ ਪਿ੍ਰੰਸੀਪਲ ਕੁਲਵੰਤ ਕੌਰ ਅਤੇ ਜੀਵਨ ਸਿੰਘ ਸੰਧੂ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media